ਤਾਜ਼ਾ ਖਬਰਾਂ


ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ, ਰਾਹੁਲ ਗਾਂਧੀ ਨੇ ਤੱਥ ਪੇਸ਼ ਕੀਤੇ ਹਨ - ਇਮਰਾਨ ਮਸੂਦ
. . .  6 minutes ago
ਸਹਾਰਨਪੁਰ (ਯੂ.ਪੀ.), 10 ਅਗਸਤ - ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਦਾ ਕਹਿਣਾ ਹੈ, "ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ, ਰਾਹੁਲ ਗਾਂਧੀ ਨੇ ਤੱਥ ਪੇਸ਼ ਕੀਤੇ ਹਨ। ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੁਆਰਾ...
ਦਿੱਲੀ : ਅੱਜ ਸਵੇਰੇ ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ
. . .  10 minutes ago
ਨਵੀਂ ਦਿੱਲੀ, 10 ਅਗਸਤ - ਦਿੱਲੀ 'ਚ ਅੱਜ ਸਵੇਰੇ ਯਮੁਨਾ ਨਦੀ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਯਮੁਨਾ 'ਚ ਪਾਣੀ ਦਾ ਪੱਧਰ 204.40 ਮੀਟਰ ਦੂਰੀ ਤੱਕ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ 204.50 ਮੀਟਰ...
⭐ਮਾਣਕ-ਮੋਤੀ ⭐
. . .  25 minutes ago
⭐ਮਾਣਕ-ਮੋਤੀ ⭐
ਸ਼ੁਭਮਨ ਗਿੱਲ ਦੀ ਲਾਰਡਜ਼ ਜਰਸੀ ਲੱਖਾਂ 'ਚ ਹੋਈ ਨਿਲਾਮ
. . .  about 4 hours ago
ਨਵੀਂ ਦਿੱਲੀ, 9 ਅਗਸਤ (ਇੰਟ)-ਇੰਗਲੈਂਡ ਦੌਰੇ 'ਤੇ ਪਹਿਲੀ ਵਾਰ ਟੈਸਟ ਟੀਮ ਦੀ ਕਪਤਾਨੀ ਕਰਨ ਵਾਲੇ ਸ਼ੁਭਮਨ ਗਿੱਲ ਨੇ ਆਪਣੀ ਬੱਲੇਬਾਜ਼ੀ ਤੇ ਕਪਤਾਨੀ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ | ਉਹ ਇਸ ਲੜੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣੇ | ਇਹ ਲੜੀ 2-2 ਨਾਲ ਡਰਾਅ ਰਹੀ, ਜਿਸ ਨੂੰ ਭਾਰਤ ਦੀ ਜਿੱਤ ਮੰਨਿਆ ਜਾ ਰਿਹਾ ਹੈ | ਇਸ ਲੜੀ ਤੋਂ ਬਾਅਦ ਗਿੱਲ ਦੀ ਟੀ-ਸ਼ਰਟ ਦੀ ਨਿਲਾਮੀ ਕੀਤੀ ਗਈ | ਸਿਰਫ਼ ਗਿੱਲ ਹੀ ਨਹੀਂ...
 
ਪਦਮਨੀ ਕੋਲਹਾਪੁਰੀ ਨਾਲ ਐਡੀਲੇਡ 'ਚ ਇਕ ਮੁਲਾਕਾਤ ਸਮਾਗਮ
. . .  about 4 hours ago
ਐਡੀਲੇਡ, 9 ਅਗਸਤ (ਗੁਰਮੀਤ ਸਿੰਘ ਵਾਲੀਆ)-ਭਾਰਤੀ ਅਦਾਕਾਰਾ ਤੇ ਗਾਇਕਾ ਪਦਮਨੀ ਕੋਲਹਾਪੁਰੀ ਨਾਲ ਰਾਤ ਦੇ ਖਾਣੇ 'ਤੇ ਮੀਟ ਐਂਡ ਗ੍ਰੀਟ ਸਮਾਗਮ ਐਡੀਲੇਡ ਓਮਨੀ ਫੰਕਸ਼ਨ ਸੈਂਟਰ 10 ਅਗਸਤ ਸ਼ਾਮ 6 ਵਜੇ ਤੋਂ ਰਾਤ ਤੱਕ ਕਰਵਾਇਆ ਜਾਵੇਗਾ | ਇਸ ਦੇ ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼, ਦੀਪ ਘੁਮਾਣ, ਮਨਵੀਰ ਸ਼ਰਮਾ, ਸ਼ੁਭਮ ਗੋਇਲ ਵਲੋਂ ਇਹ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਪਦਮਨੀ ਕੋਲਹਾਪੁਰੀ ਹਿੰਦੀ ਤੇ ...
ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਅਨ ਕ੍ਰਿਕਟ ਟੀਮ 'ਚ ਚੋਣ
. . .  about 5 hours ago
ਗੜ੍ਹਸ਼ੰਕਰ, 9 ਅਗਸਤ (ਧਾਲੀਵਾਲ)-ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਆ ਦੀ ਅੰਡਰ-19 ਵਰਗ ਕ੍ਰਿਕਟ ਟੀਮ ਲਈ ਚੋਣ ਹੋਈ ਹੈ | ਇਹ ਉਪਲਭਧੀ ਹਾਸਿਲ ਕਰਨ ਵਾਲਾ ਆਰੀਅਨ ਸ਼ਰਮਾ ਇਕਲੌਤਾ ਪੰਜਾਬੀ (ਭਾਰਤੀ) ਹੋਵੇਗਾ | ਗੜ੍ਹਸ਼ੰਕਰ ਨਿਵਾਸੀ ਡਾ. ਕੀਮਤੀ ਲਾਲ ਸ਼ਰਮਾ ਦੇ ਪੋਤਰੇ ਤੇ ਮੈਲਬੌਰਨ 'ਚ ਕਾਰੋਬਾਰ ਕਰ ਰਹੇ ਰਮਨ ਸ਼ਰਮਾ (ਇੰਦਰ) ਤੇ ਸ਼ਰੂਤੀ ਸ਼ਰਮਾ ਦੇ 17 ਸਾਲਾ ਹੋਣਹਾਰ ਪੁੱਤਰ ਆਰੀਅਨ ਸ਼ਰਮਾ ਦਾ ਜਨਮ ਆਸਟ੍ਰੇਲੀਆ ਵਿਖੇ ਹੋਇਆ...
ਪੀ.ਆਈ.ਐਫ. ਲੰਡਨ ਚੈਂਪੀਅਨਸ਼ਿਪ: ਗੋਲਫਰ ਦੀਕਸ਼ਾ ਪਹਿਲੇ ਦੌਰ ਤੋਂ ਬਾਅਦ 10ਵੇਂ ਸਥਾਨ 'ਤੇ ਰਹੀ
. . .  about 5 hours ago
ਲੰਡਨ (ਯੂ.ਕੇ.), 9 ਅਗਸਤ (ਪੀ. ਟੀ. ਆਈ.)-ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਪੀ. ਆਈ. ਐਫ. ਲੰਡਨ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਡਬਲ ਬੋਗੀ ਤੋਂ ਉਭਰ ਕੇ ਆਖਰੀ ਚਾਰ ਹੋਲਾਂ 'ਚ ਦੋ ਬਰਡੀ ਬਣਾਉਂਦੇ ਹੋਏ 3 ਅੰਡਰ 70 ਦਾ ਕਾਰਡ ਖੇਡਿਆ...
ਓਮਾਨ 'ਚ ਸਲਾਲਾਹ ਅੰਤਰਰਾਸ਼ਟਰੀ ਲੋਕ ਮੇਲੇ 'ਚ ਪੰਜਾਬੀਆਂ ਦੀ ਰਹੀ ਚੜ੍ਹਤ
. . .  about 5 hours ago
ਜਲੰਧਰ, 9 ਅਗਸਤ (ਅਜੀਤ ਬਿਊਰੋ)-ਵਿਸ਼ਵ ਪੱਧਰੀ ਲੋਕ ਮੇਲੇ, ਸਲਾਲਾਹ ਇੰਟਰਨੈਸ਼ਨਲ ਫੋਕ ਫੈਸਟੀਵਲ 'ਚ ਪੰਜਾਬ ਤੇ ਦਿੱਲੀ ਤੋਂ 16 ਮੈਂਬਰੀ ਲੋਕ ਸੰਗੀਤ ਟੀਮ ਨੇ ਪੰਜਾਬ ਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ | ਡਾਇਰੈਕਟਰ ਡਾ: ਦਵਿੰਦਰ ਸਿੰਘ ਛੀਨਾ ਦੀ ਅਗਵਾਈ 'ਚ ਗਏ, ਇਸ ਫੌਕ ਗਰੁੱਪ 'ਚ ਗੁਰਿੰਦਰ ਸਿੰਘ ਮਹਿਰੋਕ, ਹਰਜੀਤ ਸਿੰਘ ਗੁੱਡੂ, ਹਰਿੰਦਰ ਕੌਰ ਹੁੰਦਲ, ਬਲਜਿੰਦਰ ਸਿੰਘ ਤੂਰ, ਪ੍ਰੋ: ਸ਼ਾਇਨਾ ਪਰਮਾਰ ਤੇ...
ਬਰਤਾਨੀਆ ਦੇ ਸ਼ਾਹੀ ਗਾਰਡ ਆਰਮੀ ਦਾ ਹਿੱਸਾ ਬਣਿਆ ਪੰਜਾਬੀ ਨੌਜਵਾਨ
. . .  about 5 hours ago
ਲੰਡਨ, 9 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰੋਇਲ ਗਾਰਡ 'ਚ ਭਰਤੀ ਹੋਇਆ ਸਿੱਖ ਨੌਜਵਾਨ ਹੁਣ ਤੋਂ ਸ਼ਾਹੀ ਮਹਿਲ 'ਚ ਦਿਖਾਈ ਦੇਵੇਗਾ | ਤਰਨਤਾਰਨ ਜ਼ਿਲੇ੍ਹ ਦੇ ਪਿੰਡ ਲੋਹ ਕੇ ਦਾ ਜੰਮਪਲ ਅਨਮੋਲਦੀਪ ਸਿੰਘ 2019 'ਚ ...
ਅਮਰੀਕਾ 'ਚ ਸੀ.ਡੀ.ਸੀ. ਹੈੱਡਕੁਆਰਟਰ ਨੇੜੇ ਗੋਲੀਬਾਰੀ-ਪੁਲਿਸ ਅਧਿਕਾਰੀ ਦੀ ਮੌਤ
. . .  about 5 hours ago
ਅਟਲਾਂਟਾ, 9 ਅਗਸਤ (ਏਜੰਸੀ)-ਅਟਲਾਂਟਾ 'ਚ ਯੂ.ਐਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਹੈਡਕੁਆਰਟਰ ਦੇ ਬਾਹਰ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਦੀ ਲਾਸ਼ ਬਾਅਦ 'ਚ ਕੈਂਪਸ ਦੇ ਪਾਰ ਇਕ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਮਿਲੀ | ਡਾਇਰੈਕਟਰ ਸੁਜ਼ੈਨ ਮੋਨਾਰੇਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ...
ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂਅ ਚੋਟੀ ਦੇ ਸ਼ਕਤੀਸ਼ਾਲੀ 100 ਕਾਰੋਬਾਰੀਆਂ 'ਚ ਸ਼ਾਮਿਲ
. . .  about 5 hours ago
ਸੈਕਰਾਮੈਂਟੋ, 9 ਅਗਸਤ (ਹੁਸਨ ਲੜੋਆ ਬੰਗਾ)-ਫਾਰਚੂਨ ਮੈਗਜ਼ੀਨ ਵਲੋਂ ਕਾਰੋਬਾਰ 'ਚ ਸੱਭ ਤੋਂ ਵਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ 'ਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂਅ ਸ਼ਾਮਿਲ ਹਨ | ਇਨਾਂ 'ਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ.ਈ.ਓ. ਹੈ, ਦਾ ਨਾਂਅ ਵੀ ਸ਼ਾਮਿਲ ਹੈ | ਕੌਮਾਂਤਰੀ ਕਾਰੋਬਾਰੀ ਆਗੂਆਂ ਦੀ ਸੂਚੀ 'ਚ...
-ਵਿਸ਼ਵ ਖੇਡਾਂ- ਰਿਸ਼ਭ ਯਾਦਵ ਨੇ ਜਿੱਤਿਆ ਕਾਂਸੀ ਦਾ ਤਗਮਾ
. . .  about 5 hours ago
ਚੇਂਗਡੂ (ਚੀਨ), 9 ਅਗਸਤ (ਪੀ.ਟੀ.ਆਈ.)-ਨੌਜਵਾਨ ਰਿਸ਼ਭ ਯਾਦਵ ਦੇ ਕਾਂਸੀ ਦੇ ਤਗਮੇ ਨੂੰ ਇਲਾਵਾ, ਵਿਸ਼ਵ ਖੇਡਾਂ 'ਚ ਭਾਰਤੀ ਕੰਪਾਊਾਡ ਤੀਰਅੰਦਾਜ਼ਾਂ ਲਈ ਇਕ ਨਿਰਾਸ਼ਾਜਨਕ ਦਿਨ ਰਿਹਾ ਜਦਕਿ ਸਿਖਰਲਾ ਦਰਜਾ ਪ੍ਰਾਪਤ ਮਿਕਸਡ ਟੀਮ ਦੀ ਸ਼ੁਰੂਆਤੀ ਦੌਰ 'ਚ ਹੀ ਹਾਰ ਗਈ | ਕੋਈ ਵੀ ਮਹਿਲਾ ਤੀਰਅੰਦਾਜ਼ ਪੋਡੀਅਮ ਤੱਕ ਨਹੀਂ ਪਹੁੰਚ ਸਕੀ | 10ਵਾਂ ਦਰਜਾ ਪ੍ਰਾਪਤ ਯਾਦਵ ਨੇ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਾਡ ਕਾਂਸੀ ਦੇ ਤਗਮੇ ਦੇ ਮੈਚ 'ਚ...
ਬੈਂਗਲੁਰੂ 'ਚ ਬਣਾਇਆ ਜਾਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ
. . .  about 5 hours ago
ਭਾਰਤ ਦੇ ਰਮੇਸ਼ ਬੁਧਿਆਲ ਨੇ ਏਸ਼ੀਅਨ ਸਰਫਿੰਗ ਫਾਈਨਲ 'ਚ ਜਗ੍ਹਾ ਪੱਕੀ ਕੀਤੀ
. . .  about 5 hours ago
ਗੁਜਰਾਤ-ਰਾਜਸਥਾਨ ਬਾਰਡਰ ਤੇ ਭੂਚਾਲ ਦੇ ਝਟਕੇ
. . .  about 7 hours ago
ਜਤਿੰਦਰ ਸਿੰਘ ਨੇ ਕੀਤਾ ਅਤਿ-ਆਧੁਨਿਕ ਐਨੀਮਲ ਸਟੈਮ ਸੈੱਲ ਬਾਇਓਬੈਂਕ ਅਤੇ ਐਨੀਮਲ ਸਟੈਮ ਸੈੱਲ ਪ੍ਰਯੋਗਸ਼ਾਲਾ ਦਾ ਉਦਘਾਟਨ
. . .  1 day ago
ਆਜ਼ਾਦੀ ਦਿਵਸ ਦੇ ਜਸ਼ਨਾਂ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਲਈ ਦਿੱਲੀ ਪੁਲਿਸ ਹੈੱਡਕੁਆਰਟਰ ਵਿਖੇ ਉੱਚ-ਪੱਧਰੀ ਮੀਟਿੰਗ
. . .  1 day ago
ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦੇ ਅਨੁਕੂਲ ਨਹੀਂ ਹੈ, ਰਾਹੁਲ ਗਾਂਧੀ ਵਲੋਂ ਵਰਤੀ ਜਾ ਰਹੀ ਭਾਸ਼ਾ - ਮਨੋਜ ਤਿਵਾੜੀ
. . .  1 day ago
ਆਂਧਰਾ ਪ੍ਰਦੇਸ਼ : ਗੈਰ-ਕਾਨੂੰਨੀ ਤੌਰ 'ਤੇ ਪਟਾਕੇ ਬਣਾਉਂਦੇ ਸਮੇਂ ਹੋਏ ਧਮਾਕੇ ਵਿਚ ਤਿੰਨ ਲੋਕਾਂ ਦੀ ਮੌਤ
. . .  about 7 hours ago
ਪਹਿਲੀ ਵਾਰ ਰੂਪਨਗਰ ਤੋਂ ਅਨੰਤਨਾਗ ਗੁਡਸ ਸ਼ੈੱਡ ਤੱਕ ਪਹੁੰਚੀ ਭਾਰਤੀ ਰੇਲਵੇ ਦੀ ਮਾਲ ਗੱਡੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸਾਡਾ ਮਨੋਰਥ ਨੌਜਵਾਨਾਂ ਵਿਚ ਜ਼ਿੰਦਗੀ ਲਈ ਵਿਸ਼ਵਾਸ ਅਤੇ ਲੋਕਾਂ ਲਈ ਮੁਹੱਬਤ ਭਰਨਾ ਹੈ। -ਮੈਕਸਿਮ ਗੋਰਕੀ

Powered by REFLEX