ਤਾਜ਼ਾ ਖਬਰਾਂ


ਜਲੰਧਰ-ਫਗਵਾੜਾ ਹਾਈਵੇ 'ਤੇ ਆਵਾਜਾਈ ਮੁੜ ਹੋਈ ਸ਼ੁਰੂ
. . .  24 minutes ago
ਜਲੰਧਰ, 18 ਅਕਤੂਬਰ - ਜਲੰਧਰ-ਫਗਵਾੜਾ ਹਾਈਵੇ 'ਤੇ ਅੱਜ ਪੁਲਿਸ ਮੁਲਾਜ਼ਮ ਵਲੋਂ ਕਾਰ ਚੜ੍ਹਾ ਕੇ ਦਰੜੀਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਦੇ ਮਾਰੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਵਾਸੀਆਂ ਵਲੋਂ ਹਾਈਵੇ 'ਤੇ ਧਰਨਾ ਲੱਗਾ ਦਿੱਤਾ ਗਿਆ ਸੀ ਤੇ ਹਾਈਵੇ 'ਤੇ ਆਵਾਜਾਈ ਠੱਪ ਕਰ ਦਿੱਤੀ...
ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਦੇ - ਪੰਜਾਬ ਸਰਕਾਰ ਨੇ ਦਿੱਤੇ ਆਦੇਸ਼
. . .  42 minutes ago
ਚੰਡੀਗੜ੍ਹ, 18 ਅਕਤੂਬਰ (ਸੁਰਿੰਦਰਪਾਲ) - ਪੰਜਾਬ 'ਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰਨਗੇ। ਸਰਕਾਰੀ ਹਸਪਤਾਲਾਂ 'ਚ...
ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਸ੍ਰੀਨਗਰ 'ਚ ਦਾਖਲ ਨਹੀਂ ਹੋ ਸਕਦੇ ਸਨ - ਸਤਿਆਪਾਲ ਮਾਲਿਕ ਸਾਬਕਾ ਰਾਜਪਾਲ ਜੰਮੂ-ਕਸ਼ਮੀਰ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਿਕ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਜੋ ਹਾਲਾਤ ਹਨ, ਉਹ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਹੀਂ ਸਨ। ਮਲਿਕ ਇਸ ਵਕਤ ਮੇਘਾਲਿਆ ਦੇ ਰਾਜਪਾਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਪੱਥਰਬਾਜ਼ੀ...
ਹਾਦਸੇ ਦੌਰਾਨ ਬੱਬੂ ਮਾਨ ਦੇ ਦੋਸਤ ਦੀ ਮੌਤ
. . .  about 1 hour ago
ਸੰਘੋਲ (ਫਤਹਿਗੜ੍ਹ ਸਾਹਿਬ) ,18 ਅਕਤੂਬਰ (ਗੁਰਨਾਮ ਸਿੰਘ ਚੀਨਾ) - ਸੰਸਾਰ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਆਪਣੇ ਸਾਥੀ ਨਾਲ ਸਕੂਟਰ ਤੇ ਸਵਾਰ ਹੋ ਕੇ ਪਿੰਡ ਖੰਟ ਤੋਂ ਮੋਰਿੰਡੇ...
 
ਉੱਤਰ ਪ੍ਰਦੇਸ਼ 'ਚ ਵਕੀਲ ਦੀ ਅਦਾਲਤ 'ਚ ਗੋਲੀ ਮਾਰ ਕੇ ਹੱਤਿਆ
. . .  about 1 hour ago
ਸ਼ਾਹਜਹਾਂ ਪੁਰ, 18 ਅਕਤੂਬਰ - ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਇਕ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਇਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਕੀਲ ਦੀ ਲਾਸ਼ ਕੋਰਟ ਦੀ ਤੀਸਰੀ ਮੰਜ਼ਿਲ 'ਤੇ ਮਿਲੀ ਹੈ...
ਖਡੂਰ ਸਾਹਿਬ ਤੇ ਖਰੜ ਵਿਖੇ ਕਿਸਾਨਾਂ ਵਲੋਂ ਕੀਤੀਆਂ ਗਈਆਂ ਰੇਲ ਪਟੜੀਆਂ ਜਾਮ
. . .  about 2 hours ago
ਖਡੂਰ ਸਾਹਿਬ/ਖਰੜ, 18 ਅਕਤੂਬਰ (ਰਸ਼ਪਾਲ ਸਿੰਘ ਕੁਲਾਰ/ਗੁਰਮੁੱਖ ਸਿੰਘ ਮਾਨ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ ਤਹਿਤ ਰੇਲਵੇ ਸਟੇਸ਼ਨ ਖਡੂਰ ਸਾਹਿਬ ਵਿਖੇ ਰੇਲ ਦੀਆਂ ਪਟੜੀਆਂ ਜਾਮ...
ਪੰਜਾਬ ਤੇ ਹਰਿਆਣਾ 'ਚ 50 ਦੇ ਕਰੀਬ ਟਰੇਨਾਂ ਹੋਈਆਂ ਪ੍ਰਭਾਵਿਤ- ਉੱਤਰੀ ਰੇਲਵੇ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ - ਲਖੀਮਪੁਰ ਖੀਰੀ ਮਾਮਲੇ 'ਤੇ ਕਿਸਾਨਾਂ ਵਲੋਂ ਅੱਜ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਸੀ.ਪੀ.ਆਰ.ਓ. ਉੱਤਰੀ ਰੇਲਵੇ ਅਨੁਸਾਰ ਪੰਜਾਬ ਤੇ ਹਰਿਆਣਾ 'ਚ ਇਸ ਅੰਦੋਲਨ ਕਾਰਨ 130 ਥਾਵਾਂ 'ਤੇ 50 ਟਰੇਨਾਂ ਪ੍ਰਭਾਵਿਤ ਹੋਈਆਂ ਹਨ...
ਸੁਲਤਾਨਪੁਰ ਲੋਧੀ 'ਚ ਰੋਕੀਆਂ ਗਈਆਂ ਰੇਲਾਂ
. . .  about 2 hours ago
ਸੁਲਤਾਨਪੁਰ ਲੋਧੀ, 18 ਅਕਤੂਬਰ (ਲਾਡੀ, ਹੈਪੀ, ਥਿੰਦ, ਝੰਡ) - ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵਲੋਂ 18 ਅਕਤੂਬਰ ਨੂੰ ਰੇਲਾਂ ਰੋਕਣ ਦੇ ਦਿੱਤੇ ਗਏ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਰੇਲਵੇ ਫਾਟਕ 'ਤੇ...
ਫ਼ਾਜ਼ਿਲਕਾ 'ਚ ਵੱਖ-ਵੱਖ ਕਿਸਾਨ ਯੂਨੀਅਨ ਵਲੋਂ ਰੇਲ ਪਟੜੀਆਂ 'ਤੇ ਪ੍ਰਦਰਸ਼ਨ, ਰੋਕੀ ਰੇਲ ਗੱਡੀ
. . .  about 2 hours ago
ਫ਼ਾਜ਼ਿਲਕਾ, 18 ਅਕਤੂਬਰ (ਪ੍ਰਦੀਪ ਕੁਮਾਰ) - ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਵੱਖ-ਵੱਖ ਕਿਸਾਨਾਂ ਜਥੇਬੰਦੀਆਂ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ 'ਤੇ ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਜਾਣ ਵਾਲੀ ਰੇਲ ਗੱਡੀ ਨੂੰ ਰੋਕਿਆ ਗਿਆ ਅਤੇ ਰੇਲ ਪਟੜੀਆਂ 'ਤੇ ਧਰਨਾ ਦਿੰਦਿਆਂ ਕਿਸਾਨਾਂ...
ਸੁਨਾਮ, ਹੰਡਿਆਇਆ, ਦੋਰਾਹਾ ਤੇ ਗੁਰੂ ਹਰਸਹਾਏ 'ਚ ਕਿਸਾਨਾਂ ਵਲੋਂ ਰੇਲ ਚੱਕਾ ਜਾਮ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ/ਹੰਡਿਆਇਆ (ਬਰਨਾਲਾ)/ਦੋਰਾਹਾ/ ਗੁਰੂ ਹਰਸਹਾਏ , 18 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ/ਗੁਰਜੀਤ ਸਿੰਘ ਖੁੱਡੀ/ਜਸਵੀਰ ਝੱਜ/ਹਰਚਰਨ ਸਿੰਘ ਸੰਧੂ) - ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਤੇ ਭਾਰਤੀ ਕਿਸਾਨ ਯੂਨੀਅਨ...
ਬੀ.ਐਸ.ਐਫ. ਦੇ ਮੁੱਦੇ 'ਤੇ ਸੱਦਿਆ ਜਾ ਸਕਦਾ ਹੈ ਵਿਸ਼ੇਸ਼ ਸੈਸ਼ਨ - ਚਰਨਜੀਤ ਸਿੰਘ ਚੰਨੀ
. . .  about 3 hours ago
ਚੰਡੀਗੜ੍ਹ, 18 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੀ.ਐੱਸ.ਐੱਫ. ਦੇ ਦਾਇਰੇ ਵਧਾਏ ਜਾਣ ਦੇ ਮੁੱਦੇ 'ਤੇ ਕਿਹਾ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਉਹ ਵਿਰੋਧ ਕਰਨਗੇ ਜੇ ਜ਼ਰੂਰਤ ਮਹਿਸੂਸ ਹੋਈ ਤਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ...
ਸੁਖਬੀਰ ਬਾਦਲ ਦਾ ਅਬੋਹਰ ਪਹੁੰਚਣ 'ਤੇ ਕਿਸਾਨਾਂ ਵਲੋਂ ਕਾਲੀਆਂ ਝੰਡੀਆਂ ਵਿਖਾ ਕੇ ਕੀਤਾ ਗਿਆ ਵਿਰੋਧ
. . .  about 3 hours ago
ਅਬੋਹਰ, 18 ਅਕਤੂਬਰ (ਸੰਦੀਪ ਸੋਖਲ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦਾ ਵਰਕਰ ਪ੍ਰੋਗਰਾਮ 'ਚ ਅਬੋਹਰ ਪਹੁੰਚਣ ਤੇ ਕਿਸਾਨਾਂ ਵਲੋਂ ਕਾਲੀਆਂ ਝੰਡੀਆਂ ਵਿਖੇ ਕੇ ਵਿਰੋਧ ਕੀਤਾ ਗਿਆ...
ਕਪੂਰਥਲਾ 'ਚ ਕਿਸਾਨਾਂ ਵਲੋਂ ਰੇਲ ਪਟੜੀਆਂ 'ਤੇ ਬੈਠ ਕੇ ਲਾਇਆ ਧਰਨਾ
. . .  about 3 hours ago
ਕਲਾਸ ਡੀ ਦੇ ਕਰਮਚਾਰੀ ਰੈਗੂਲਰ ਹੋਣਗੇ ਭਰਤੀ - ਮੁੱਖ ਮੰਤਰੀ ਚੰਨੀ
. . .  about 3 hours ago
ਢਿਲਵਾਂ ਰੇਲਵੇ ਫਾਟਕ 'ਤੇ ਬੈਠੇ ਕਿਸਾਨ
. . .  about 3 hours ago
ਪੰਜਾਬ ਦਾ ਖ਼ਜ਼ਾਨਾ ਨਾ ਖਾਲੀ ਸੀ, ਨਾ ਹੋਣ ਦਿੱਤਾ ਜਾਵੇਗਾ - ਚੰਨੀ
. . .  about 3 hours ago
ਜਲੰਧਰ ਜੰਮੂ ਰੇਲ ਲਾਈਨ ਨੂੰ ਦੋਆਬਾ ਕਿਸਾਨ ਕਮੇਟੀ ਵਲੋਂ ਰੋਕਿਆ
. . .  about 4 hours ago
ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਮੱਖੂ ਰੇਲਵੇ ਸਟੇਸ਼ਨ 'ਤੇ ਲਗਾਇਆ ਧਰਨਾ
. . .  about 4 hours ago
ਪੁਲਿਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਗੱਡੀ ਨੇ ਦੋ ਲੜਕੀਆਂ ਨੂੰ ਮਾਰੀ ਟੱਕਰ ਇਕ ਦੀ ਮੌਤ, ਦੂਸਰੀ ਗੰਭੀਰ ਜ਼ਖ਼ਮੀ
. . .  about 3 hours ago
ਕਿਸਾਨਾਂ ਵਲੋਂ ਫਗਵਾੜਾ ਰੇਲਵੇ ਸਟੇਸ਼ਨ 'ਤੇ ਧਰਨਾ, ਦੋ ਟਰੇਨਾਂ ਰੋਕੀਆਂ
. . .  about 4 hours ago
ਹੋਰ ਖ਼ਬਰਾਂ..


Powered by REFLEX