ਤਾਜ਼ਾ ਖਬਰਾਂ


ਗਲੀਆਂ ਦੇ ਨਾਵਾਂ ਨੂੰ ਦਰਸਾਉਂਦੇ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਕੀਤਾ ਜਾ ਰਿਹਾ ਗ਼ਾਇਬ
. . .  28 minutes ago
ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਅਧੀਨ ਕਰੀਬ 50 ਵਾਰਡ ਆਉਂਦੇ ਹਨ ਤੇ ਹਰੇਕ ਵਾਰਡ 'ਚ ਉੱਥੋਂ ਦੇ ਕੌਂਸਲਰਾਂ ਦੀ ਅਗਵਾਈ 'ਚ ਗਲੀਆਂ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ ਪਰ ਇਨ੍ਹਾਂ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਗ਼ਾਇਬ ਕਰਨ 'ਤੇ ਮੁਹੱਲਾ ਵਾਸੀਆਂ 'ਚ ਵੱਡਾ ਰੋਸ ਪਾਇਆ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਮਿਲਦੀ ਹੈ ਜਿਥੇ ਸਾਈਨ ਬੋਰਡ...
ਉੱਜੜ ਰਿਹਾ ਸ਼ੇਰ-ਏ-ਪੰਜਾਬ ਦੁਆਰਾ ਲਗਾਇਆ ਰਾਮ ਬਾਗ
. . .  31 minutes ago
ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ 'ਚ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ 84 ਏਕੜ ਭੂਮੀ 'ਚ ਲਗਾਇਆ ਗਿਆ ਰਾਮ ਬਾਗ (ਕੰਪਨੀ ਬਾਗ ਨਾਂਅ ਨਾਲ ਮਸ਼ਹੂਰ) ਸੂਬਾ ਤੇ ਕੇਂਦਰ ਸਰਕਾਰ ਦੇ ਵਿਰਾਸਤ ਅਤੇ ਪੁਰਾਤਤਵ ਵਿਭਾਗ ਦੀ ਨਜ਼ਰ-ਅੰਦਾਜ਼ੀ ਦੇ ਚੱਲਦਿਆਂ ਉੱਜੜਦਾ ਜਾ...
ਯੂ.ਟੀ. ਪ੍ਰਸ਼ਾਸਨ ਫ਼ਰਨੀਚਰ ਮਾਰਕੀਟ ਖ਼ਾਲੀ ਕਰਵਾਉਣ ਲਈ ਐਤਵਾਰ ਨੂੰ ਕਰੇਗਾ ਕਾਰਵਾਈ
. . .  38 minutes ago
ਚੰਡੀਗੜ੍ਹ, 18 ਜੁਲਾਈ (ਸੰਦੀਪ ਕੁਮਾਰ ਮਾਹਨਾ)–ਯੂ.ਟੀ ਪ੍ਰਸ਼ਾਸਨ ਵਲੋਂ ਚੰਡੀਗੜ੍ਹ 'ਚ ਨਾਜਾਇਜ਼ ਤੌਰ 'ਤੇ ਬਣਾਈਆਂ ਗਈਆਂ ਕਾਲੋਨੀਆਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਹੁਣ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸਭ ਤੋਂ ਵੱਡੇ ਫ਼ਰਨੀਚਰ ਮਾਰਕੀਟ 'ਚ ਬਣੀਆਂ ਦੁਕਾਨਾਂ 'ਤੇ ਪ੍ਰਸ਼ਾਸਨ ਕਾਰਵਾਈ ਕਰਨ ਜਾ ਰਹੀ ਹੈ | ਦਰਅਸਲ ਪੰਜਾਬ ਤੇ ਚੰਡੀਗੜ੍ਹ ਦੀ ਸੀਮਾ ਤੇ ...
ਪੀ.ਜੀ.ਆਈ. ਦੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਵਲੋਂ 316ਵਾਂ ਖੂਨਦਾਨ ਕੈਂਪ ਅੱਜ
. . .  40 minutes ago
ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਨੇ ਹਰਸ਼ ਅਸਟੇਟਸ ਸੈਕਟਰ 38 ਚੰਡੀਗੜ੍ਹ ਦੇ ਸਹਿਯੋਗ ਨਾਲ 19 ਜੁਲਾਈ ਦਿਨ ਸਨਿਚਰਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਕਮਿਊਨਿਟੀ ਸੈਂਟਰ ਸੈਕਟਰ 38-ਸੀ ਚੰਡੀਗੜ੍ਹ ਵਿਖੇ 316ਵਾਂ ਖੂਨਦਾਨ ਕੈਂਪ ਲਗਾਇਆ...
 
ਜਨਮ ਦਿਨ ਦੀ ਪਾਰਟੀ 'ਤੇ ਹਵਾਈ ਫਾਇਰ ਦਾ ਵੀਡੀਓ ਵਾਇਰਲ, ਪੁਲਿਸ ਵਲੋਂ ਕਾਰਵਾਈ ਸ਼ੁਰੂ
. . .  44 minutes ago
ਜ਼ੀਰਕਪੁਰ, 18 ਜੁਲਾਈ (ਹੈਪੀ ਪੰਡਵਾਲਾ)-ਥਾਣਾ ਢਕੌਲੀ ਅਧੀਨ ਪੈਂਦੇ ਇੱਕ ਹੋਟਲ 'ਚ ਜਨਮ ਦਿਨ ਦੀ ਪਾਰਟੀ ਮÏਕੇ ਦੋਵਾਂ ਹੱਥਾਂ 'ਚ ਪਿਸਤÏਲ ਫੜੀ ਇੱਕ ਵਿਅਕਤੀ ਦੀ ਹਵਾ 'ਚ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ¢ ਸੰਬੰਧਿਤ ਵਿਅਕਤੀ ਦਾ ਨਾਂਅ ਬਿਕਰਮ ਵਾਸੀ ਢਕÏਲੀ ਦੱਸਿਆ ਜਾ ਰਿਹਾ ਹੈ ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫਾਇਰਿੰਗ ਕਰਨ ਵਾਲੇ ਦਾ ਕਹਿਣਾ ਹੈ ਕਿ...
ਸੀਵਰੇਜ ਦੀ ਹੋ ਰਹੀ ਲੀਕੇਜ ਤੇ ਨੀਵੇਂ ਢੱਕਣ ਬੇਗੋਵਾਲ ਵਾਸੀਆਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ
. . .  47 minutes ago
ਬੇਗੋਵਾਲ, 18 ਜੁਲਾਈ (ਸੁਖਜਿੰਦਰ ਸਿੰਘ)- ਕਸਬਾ ਬੇਗੋਵਾਲ ਵਿੱਚ ਜਦੋਂ ਦਾ ਸੀਵਰੇਜ ਪਿਆ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਗਲੀ, ਕਿਸੇ ਮਹੱਲੇ ਵਿੱਚ ਇਹ ਬੇਗੋਵਾਲ ਵਾਸੀਆਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ, ਉਥੇ ਸੀਵਰੇਜ ਦੇ ਗਲੀਆਂ 'ਚ ਲੱਗੇ ਢੱਕਣ ਨੀਵੇਂ ਹੋਣ ਕਰਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਸ ਇਸ ਸਬੰਧੀ ਮੀਖੋਵਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਮਾਰਕੀਟ ...
ਅਧਿਕਾਰੀਆਂ ਵਲੋਂ ਗੋਦ ਲਈਆਂ ਸੜਕਾਂ ਦਾ ਨਿਰੀਖਣ
. . .  51 minutes ago
ਜਲੰਧਰ, 18 ਜੁਲਾਈ (ਚੰਦੀਪ ਭੱਲਾ)- ਸੜਕਾਂ ਦੀ ਨਿਰੰਤਰ ਨਿਗਰਾਨੀ ਲਈ ਸ਼ੁਰੂ ਕੀਤੇ 'ਪੰਜਾਬ ਸੜਕ ਸਫ਼ਾਈ ਮਿਸ਼ਨ' ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਅਲਾਟ ਕੀਤੀਆਂ ਸੜਕਾਂ ਦਾ ਦੌਰਾ ਕਰਕੇ ਉੱਥੇ ਸਾਫ-ਸਫਾਈ ਸਮੇਤ ਹੋਰ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਸੜਕਾਂ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ 10 ਕਿੱਲੋਮੀਟਰ ਤੱਕ ਦੀਆਂ 51 ਸੜਕਾਂ ਨੂੰ ਅਡਾਪਟ...
ਬਰਲਟਨ ਪਾਰਕ 'ਚ ਲੱਗੇ ਕਾਰਨੀਵਲ ਲਈ ਨਿਗਮ ਵਲੋਂ ਕੀਤੀ ਜਾ ਰਹੀ ਫ਼ੀਸ ਵਸੂਲੀ ਨੂੰ ਲੈ ਕੇ ਉੱਠੇ ਸਵਾਲ
. . .  56 minutes ago
ਜਲੰਧਰ, 18 ਜੁਲਾਈ (ਸ਼ਿਵ) - ਬਰਲਟਨ ਪਾਰਕ ਵਿਚ ਲੱਗੇ ਕਾਰਨੀਵਲ ਤੋਂ ਨਗਰ ਨਿਗਮ ਵਲੋਂ ਵਸੂਲੀ ਗਈ ਫ਼ੀਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਉੱਤਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਨੇ ਆਪਣਾ ਇਕ ਬਿਆਨ ਜਾਰੀ ਕਰਕੇ ਦੋਸ਼ ਲਗਾਏ ਹਨ ਕਿ ਨਿਗਮ ਵਲੋਂ ਬਰਲਟਨ ਪਾਰਕ ਵਿਚ ਲੱਗੇ ਕਾਰਨੀਵਲ ਤੋਂ ਘੱਟ ਫ਼ੀਸ ਵਸੂਲੀ ਕੀਤੀ ਗਈ ਹੈ ਤੇ ਨਿਗਮ ਨੂੰ ਚਾਹੀਦਾ ਹੈ ਕਿ ਇਹ ਫ਼ੀਸ ਵਸੂਲੀ ....
ਜਲਿ੍ਹਆਂਵਾਲਾ ਬਾਗ ਕਤਲੇਆਮ ਲਈ ਮੁਆਫ਼ੀ ਮੰਗਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਸੌਂਪਿਆ
. . .  about 1 hour ago
ਲੰਡਨ, 18 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-13 ਅਪ੍ਰੈਲ 1919 ਨੂੰ ਵਾਪਰੇ ਜਲਿ੍ਹਆਂਵਾਲਾ ਬਾਗ ਹੱਤਿਆਕਾਂਡ ਲਈ ਸਰਕਾਰੀ ਤੌਰ 'ਤੇ ਮੁਆਫ਼ੀ ਮੰਗਣ ਲਈ ਇੱਕ ਪੱਤਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦਫ਼ਤਰ ਨੂੰ ਸੌਂਪਿਆ | ਸੰਸਦ ਮੈਂਬਰ ਜੱਸ ਅਟਵਾਲ ਨੇ ਇਸ ਸੰਬੰਧੀ ਕਿਹਾ ਕਿ ਜਲਿ੍ਹਆਂਵਾਲਾ ਬਾਗ ਬਰਤਾਨਵੀ ਇਤਿਹਾਸ ਦੇ ਸਭ ਤੋਂ ਵੱਡੇ ਧੱਬਿਆਂ 'ਚੋਂ ਇਕ ਹੈ | ਇੱਕ ਅਧਿਕਾਰਤ ਮੁਆਫ਼ੀ ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਨਹੀਂ ਭਰੇਗੀ...
ਜਸਪ੍ਰੀਤ ਕੌਰ ਸੁੰਨੜ ਬਿ੍ਟਿਸ਼ ਕੋਲੰਬੀਆ ਦੀ ਕੈਬਨਿਟ ਮੰਤਰੀ ਬਣੀ
. . .  about 1 hour ago
ਐਬਟਸਫੋਰਡ/ਸਰੀ, 18 ਜੁਲਾਈ (ਗੁਰਦੀਪ ਸਿੰਘ ਗਰੇਵਾਲ, ਸੰਦੀਪ ਸਿੰਘ ਧੰਜੂ)-ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਅੱਜ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਦੇ ਹੋਏ ਪੰਜਾਬਣ ਵਿਧਾਇਕਾ ਜਸਪ੍ਰੀਤ ਕੌਰ 'ਜੱਸੀ' ਸੁੰਨੜ ਨੂੰ ਕੈਬਨਿਟ ਮੰਤਰੀ ਬਣਾਇਆ ਹੈ | ਜਸਪ੍ਰੀਤ ਕੌਰ ਨੂੰ ਪੋਸਟ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਦਾ ਮੰਤਰੀ ਬਣਾਇਆ ਹੈ | ਜਦ ਕਿ ਕੈਬਨਿਟ ਮੰਤਰੀ ਰਵੀ ਕਾਹਲੋਂ ਦਾ...
ਕੈਨੇਡਾ ਦੀ ਓਲੀਵੀਆ ਸਮਿੱਥ ਬਣੀ ਵਿਸ਼ਵ ਦੀ ਸਭ ਤੋਂ ਮਹਿੰਗੀ ਫੁੱਟਬਾਲ ਖਿਡਾਰਨ
. . .  about 1 hour ago
ਜਲੰਧਰ, 18 ਜੁਲਾਈ (ਡਾ.ਜਤਿੰਦਰ ਸਾਬੀ)-ਕੈਨੇਡਾ ਦੀ ਫੁੱਟਬਾਲ ਖਿਡਾਰਨ ਓਲੀਵੀਆ ਸਮਿੱਥ ਨੇ ਵਿਸ਼ਵ ਦੀ ਸਭ ਤੋਂ ਮਹਿੰਗੀ ਫੁੱਟਬਾਲ ਖਿਡਾਰਨ ਬਣਕੇ ਸੁਰਖੀਆਂ ਬਟੋਰੀਆਂ ਹਨ ਤੇ ਇਸ ਨੇ ਲਿਵਰਪੂਲ ਤੋਂ ਆਰਸੇਨਲ ਨਾਲ 1 ਮਿਲੀਅਨ (ਲਗਭਗ 11.3 ਕਰੋੜ) ਦੇ ਵਿਸ਼ਵ ਰਿਕਾਰਡ ਬਦਲੀ ਕੀਮਤ (ਇਕਰਾਰਨਾਮੇ) ਤੇ ਹਸਤਾਖਰ...
ਸਪੈਨਿਸ਼ ਨਿਵੇਸ਼ਕਾਂ ਨੂੰ ਐਮ.ਪੀ. ਨੂੰ "ਮੁੱਖ ਦਾਅਵੇਦਾਰ" ਮੰਨਣਾ ਚਾਹੀਦਾ ਹੈ: ਵਧੀਕ ਮੁੱਖ ਸਕੱਤਰ ਸੰਜੇ ਦੂਬੇ
. . .  1 day ago
ਬਾਰਸੀਲੋਨਾ [ਸਪੇਨ], 18 ਜੁਲਾਈ (ਏਐਨਆਈ): ਮੱਧ ਪ੍ਰਦੇਸ਼ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸੰਜੇ ਦੂਬੇ ਨੇ ਕਿਹਾ ਕਿ ਜੇਕਰ ਸਪੈਨਿਸ਼ ਨਿਵੇਸ਼ਕ ਨਿਵੇਸ਼ ਕਰਨ ਬਾਰੇ ਵਿਚਾਰ ਕਰ ਰਹੇ ...
ਨਹਿਰ 'ਚ ਨਹਾਉਂਦੇ ਸਮੇਂ ਨੌਜਵਾਨ ਦੇ ਡੁੱਬਣ ਨਾਲ ਨੌਜਵਾਨ ਲਾਪਤਾ
. . .  1 day ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ
. . .  1 day ago
ਸ਼ਰਾਬ ਘੁਟਾਲਾ ਮਾਮਲਾ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਨੂੰ ਈ.ਡੀ. ਨੇ ਕੀਤਾ ਗ੍ਰਿਫ਼ਤਾਰ
. . .  1 day ago
ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਲੌਂਗੋਵਾਲ ਵਿਖੇ ਵੰਡੀਆਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ
. . .  1 day ago
ਲਗਾਤਾਰ ਈਮੇਲਾਂ ਰਾਹੀਂ ਆ ਰਹੀਆਂ ਧਮਕੀਆਂ 'ਤੇ ਬੋਲੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
. . .  1 day ago
ਦਸੂਹਾ ਦੇ ਇਕ ਨਾਮੀ ਕੱਪੜਾ ਵਪਾਰੀ ਨੂੰ 50 ਲੱਖ ਦੀ ਫਿਰੌਤੀ ਦੀ ਮਿਲੀ ਧਮਕੀ
. . .  1 day ago
ਈ.ਡੀ. ਨੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ, ਪਤਨੀ ਤੇ 3 ਹੋਰਾਂ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ
. . .  1 day ago
ਗੁਰੂ ਹਰ ਸਹਾਏ ਹਲਕੇ 'ਚ ਗੁਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ 15 ਪਰਿਵਾਰ ਕਾਂਗਰਸ 'ਚ ਸ਼ਾਮਿਲ
. . .  1 day ago
ਹੋਰ ਖ਼ਬਰਾਂ..