ਤਾਜ਼ਾ ਖਬਰਾਂ


20,000 ਟਨ ਐੱਲ.ਪੀ.ਜੀ. ਲੈ ਕੇ ਗੁਜਰਾਤ ਪੁੱਜਾ ਭਾਰਤੀ ਜਹਾਜ਼
. . .  5 minutes ago
ਕਾਂਡਲਾ (ਗੁਜਰਾਤ), 17 ਮਈ (ਪੀ.ਟੀ.ਆਈ.) ਪੱਛਮੀ ਏਸ਼ੀਆ ਸੰਕਟ ਦੇ ਵਿਚਕਾਰ, 20,000 ਮੀਟਿ੍ਕ ਟਨ ਤਰਲ ਪੈਟਰੋਲੀਅਮ ਗੈਸ (ਐੱਲ ਪੀ ਜੀ) ਲੈ ਕੇ ਜਾਣ ਵਾਲਾ ਇੱਕ ਜਹਾਜ਼ ਹੋਰਮੁਜ਼ ਜਲਡਮਰੂ ਪਾਰ ਕਰਨ ਤੋਂ ਬਾਅਦ ਗੁਜਰਾਤ ਦੇ ਕਾਂਡਲਾ 'ਚ ਦੀਨਦਿਆਲ ਬੰਦਰਗਾਹ ਅਥਾਰਟੀ ਪਹੁੰਚਿਆ | ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿੰਆਂ ਦੱਸਿਆ ਕਿ ਮਾਰਸ਼ਲ ਆਈਲੈਂਡਜ਼-ਝੰਡੇ ਵਾਲਾ ਜਹਾਜ਼, ਜਿਸਨੇ 13 ਮਈ ਨੂੰ ਕਤਰ ਤੋਂ ਆਪਣੀ ਯਾਤਰਾ ਸ਼ੁਰੂ..
ਨੀਟ ਪ੍ਰੀਖਿਆਰਥੀ ਆਪਣੀਆਂ ਭਾਵਨਾਵਾਂ ਤੇ ਸੁਝਾਅ ਮੇਰੇ ਨਾਲ ਸਾਂਝੀਆਂ ਕਰਨ-ਕੇਜਰੀਵਾਲ
. . .  8 minutes ago
ਨਵੀਂ ਦਿੱਲੀ, 17 ਮਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆ ਰੱਦ ਹੋਣ ਕਾਰਨ ਪ੍ਰੇਸ਼ਾਨ ਵਿਦਿਆਰਥੀਆਂ ਨੂੰ ਤਣਾਅ ਤੋਂ ਬਾਹਰ ਕੱਢਣ ਅਤੇ ਪ੍ਰੀਖਿਆ ਨੂੰ ਪਾਰਦਰਸ਼ੀ ਬਣਾਉਣ ਲਈ ਵੱਡੀ ਪਹਿਲ ਕੀਤੀ ਹੈ | ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਜੇਕਰ ਤੁਸੀਂ ਤਣਾਅ 'ਚ ਹੋ, ਤਾਂ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਸੁਝਾਅ ਮੇਰੇ ਨਾਲ...
ਵਿਜੇ ਨਾਲ 'ਕੋਈ ਈਰਖਾ' ਨਹੀਂ, ਦੋਸਤੀ ਕਰਕੇ ਸਟਾਲਿਨ ਨੂੰ ਮਿਲਿਆ-ਰਜਨੀਕਾਂਤ
. . .  10 minutes ago
ਚੇਨਈ, 17 ਮਈ (ਪੀ.ਟੀ.ਆਈ.)-ਸੁਪਰਸਟਾਰ ਰਜਨੀਕਾਂਤ ਨੇ ਐਤਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਉਨ੍ਹਾਂ 'ਤੇ ਵਿਜੇ ਪ੍ਰਤੀ 'ਈਰਖਾ' ਹੋਣ ਦਾ ਦੋਸ਼ ਲਗਾਇਆ ਹੈ¢ ਉਨ੍ਹਾਂ ਸਪੱਸ਼ਟ ਕੀਤਾ ਕਿ ਡੀ. ਐੱਮ. ਕੇ. ਪ੍ਰਧਾਨ ਐੱਮ.ਕੇ. ਸਟਾਲਿਨ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਪੂਰੀ ਤਰ੍ਹਾਂ ਦੋਸਤਾਨਾ ਸੀ ਅਤੇ ਇਸਦਾ ਕੋਈ ਰਾਜਨੀਤਕ ਉਦੇਸ਼ ਨਹੀਂ ਸੀ¢ਇੱਥੇ ਆਪਣੇ ਪੋਇਸ ਗਾਰਡਨ ਘਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ....
'ਈਰਾਨ ਲਈ ਘੜੀ ਟਿੱਕ ਟਿੱਕ'-ਟਰੰਪ ਦੀ ਤਾਜ਼ਾ ਚਿਤਾਵਨੀ
. . .  12 minutes ago
ਵਾਸ਼ਿੰਗਟਨ, 17 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਨੂੰ ਇਕ ਹੋਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਸਲਾਮੀ ਗਣਰਾਜ ਲਈ 'ਘੜੀ ਟਿੱਕ ਟਿੱਕ ਰਹੀ ਹੈ' ਅਤੇ ਈਰਾਨੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ ਨਹੀਂ ਤਾਂ ਉਨ੍ਹਾਂ 'ਚੋਂ ਕੁਝ ਵੀ...
 
ਮੱਧ ਪ੍ਰਦੇਸ਼ 'ਚ ਦਿੱਲੀ ਆਉਣ ਵਾਲੀ ਰਾਜਧਾਨੀ ਐਕਸਪ੍ਰੈਸ 'ਚ ਲੱਗੀ ਅੱਗ-ਰੇਲ ਆਵਾਜਾਈ ਪ੍ਰਭਾਵਿਤ
. . .  15 minutes ago
ਰਤਲਾਮ/ਕੋਟਾ, 17 ਮਈ (ਏਜੰਸੀ)-ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ 'ਚ ਐਤਵਾਰ ਸਵੇਰੇ ਤਿਰੂਵਨੰਤਪੁਰਮ ਤੋਂ ਨਵੀਂ ਦਿੱਲੀ ਜਾ ਰਹੀ ਰਾਜਧਾਨੀ ਐਕਸਪ੍ਰੈਸ ਰੇਲ ਗੱਡੀ 'ਚ ਅੱਗ ਲੱਗ ਗਈ, ਜਿਸ ਕਾਰਨ ਦੋ ਡੱਬੇ ਨੁਕਸਾਨੇ ਗਏ ਅਤੇ ਮੁੰਬਈ-ਦਿੱਲੀ ਰੇਲ ਮਾਰਗ 'ਤੇ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ | ਅਧਿਕਾਰੀਆਂ ਨੇ ਕਿਹਾ ਕਿ ਜਦੋਂ ਕਿ ਅੱਗ ਲੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਾਅਦ 'ਚ ਜ਼ਿਲ੍ਹੇ 'ਚ ਮੁਰੰਮਤ ਅਤੇ ਹੋਰ ਉਪਕਰਣ ਲੈ ਕੇ...
ਆਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ-ਸਿੱਖਿਆ ਮੰਤਰਾਲਾ
. . .  41 minutes ago
ਨਵੀਂ ਦਿੱਲੀ, 17 ਮਈ (ਏਜੰਸੀ)-ਸਿੱਖਿਆ ਮੰਤਰਾਲੇ ਨੇ ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ 'ਆਨ-ਸਕ੍ਰੀਨ ਮਾਰਕਿੰਗ' (ਓ.ਐਸ.ਐਮ.) ਪ੍ਰਣਾਲੀ ਨਾਲ ਅੰਕਾਂ 'ਤੇ ਅਸਰ ਪਾਉਣ ਵਾਲੀਆਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਅਤੇ ਮੁੜ-ਮੁਲਾਂਕਣ ਤੇ ਉਤਰ ਪੱਤਰੀ ਤਸਦੀਕ ਦੇ ਖਰਚੇ ਘਟਾ ਕੇ 100-100 ਰੁਪਏ ਕਰਨ ਦਾ ਐਲਾਨ ਕੀਤਾ | ਅਧਿਕਾਰੀਆਂ ਅਨੁਸਾਰ ਇਹ ਫ਼ੈਸਲਾ ਵਿਦਿਆਰਥੀਆਂ ਦੀ ਚਿੰਤਾ ਘੱਟ ਕਰਨ ਲਈ ਲਿਆ ...
ਕਸ਼ਮੀਰ ਲਈ ਗੱਲਬਾਤ ਹੀ ਅੱਗੇ ਵਧਣ ਦਾ ਇਕੋ-ਇਕ ਰਸਤਾ-ਮਹਿਬੂਬਾ ਮੁਫ਼ਤੀ
. . .  46 minutes ago
ਸ੍ਰੀਨਗਰ, 17 ਮਈ (ਯੂ. ਐੱਨ. ਆਈ.)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ¢ ਉਨ੍ਹਾਂ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਦੀ ਵੀ ਪ੍ਰਸ਼ੰਸਾ ਕੀਤੀ, ਕਿਹਾ ਕਿ ਖੇਤਰ ਦੇ ਜ਼ਖ਼ਮਾਂ ਨੂੰ ਭਰਨ ਅਤੇ ਵਿਸ਼ਵਾਸ ਬਹਾਲ ਕਰਨ ਦਾ ਸਮਾਂ ਆ ਗਿਆ ਹੈ¢ਸ੍ਰੀਨਗਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ, ਮਹਿਬੂਬਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇੱਕ ਸੀਨੀਅਰ ਆਗੂ ਦੀਆਂ ਹਾਲੀਆ...
ਪੰਜਾਬ 'ਚ ਗਰਮੀ ਵਧਣ ਕਾਰਨ ਮਿੱਟੀ ਦੇ ਘੜੇ ਅਤੇ ਕੈਪਰਾਂ ਦੀ ਮੰਗ ਵਧੀ
. . .  50 minutes ago
ਰਾਜਪੁਰਾ, 17 ਮਈ (ਰਣਜੀਤ ਸਿੰਘ)-ਪੰਜਾਬ ਵਿਚ ਜਿਉਂ-ਜਿਉਂ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਉਸੇ ਹਿਸਾਬ ਨਾਲ ਮਿੱਟੀ ਦੇ ਘੜੇ ਅਤੇ ਕੈਂਪਰਾਂ ਦੀ ਮੰਗ ਵੀ ਵਧਦੀ ਜਾ ਰਹੀ ਹੈ | ਪੰਜਾਬ 'ਚ ਅੱਜ ਕਈਆਂ ਥਾਵਾਂ 'ਤੇ ਤਾਪਮਾਨ 41 ਡਿਗਰੀ ਨੂੰ ਹੱਥ ਲਾ ਕੇ ਮੁੜਿਆ ਹੈ | ਪਿੰਡਾਂ ਦੀਆਂ ਗਲੀਆਂ ਅਤੇ ਸ਼ਹਿਰ ਵਿਚ ਸੜਕਾਂ ਅਤੇ ਬਾਜ਼ਾਰਾਂ ਵਿਚ ਸੁੰਨਸਾਨ ਹੈ | ਗਰਮੀ ਕਾਰਨ ਲੋਕ ਇਕ ਤਰ੍ਹਾਂ ਨਾਲ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ ਭਾਵੇ ਕਿ ਅੱਜ ਕੱਲ੍ਹ ਜ਼ਮਾਨੇ ...
ਪਾਕਿਸਤਾਨ 'ਚ ਭਾਰਤੀ ਫ਼ੌਜ ਮੁਖੀ ਦੀਆਂ ਟਿੱਪਣੀਆਂ ਨਾਲ ਬਣੀ ਘਬਰਾਹਟ
. . .  53 minutes ago
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਭਾਰਤੀ ਫ਼ੌਜੀ ਮੁਖੀ ਵਲੋਂ ਕੀਤੀਆਂ ਗਈਆਂ ਹਾਲੀਆ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਬਿਆਨ ਨੂੰ ਭੜਕਾਊ, ਗ਼ੈਰ-ਜ਼ਿੰਮੇਵਾਰਨਾ ਅਤੇ ਖੇਤਰੀ ਸ਼ਾਂਤੀ ਲਈ ਖ਼ਤਰਾ ਦੱਸਿਆ | ਉਨ੍ਹਾਂ ਨੇ ਭਾਰਤੀ ਫ਼ੌਜੀ ਲੀਡਰਸ਼ਿਪ ਦੀਆਂ ਟਿੱਪਣੀਆਂ ਨੂੰ ...
ਜਲੰਧਰ ਵਿਚ ਚੱਲਣਗੀਆਂ 97 ਈ-ਬੱਸਾਂ- ਨਗਰ ਨਿਗਮ ਦੇ ਦਫ਼ਤਰ ਵਿਚ ਤੇਜ਼ੀ ਨਾਲ ਬਣ ਰਿਹਾ ਡੀਪੂ
. . .  57 minutes ago
ਜਲੰਧਰ, 17 ਮਈ (ਸ਼ਿਵ)-ਜਲੰਧਰ ਵਿਚ ਜਲਦੀ ਹੀ ਲੋਕਾਂ ਨੂੰ ਆਉਣ ਜਾਣ ਲਈ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਈ-ਬੱਸ ਯੋਜਨਾ ਦੇ ਤਹਿਤ ਸ਼ਹਿਰ ਦੇ 12 ਰੂਟਾਂ 'ਤੇ 97 ਈ-ਬੱਸਾਂ ਚਲਾਈਆਂ ਜਾਣਗੀਆਂ | ਇਨ੍ਹਾਂ ਬੱਸਾਂ ਦਾ ਡੀਪੂ ਬਣਾਉਣ ਦਾ ਕੰਮ ਨਿਗਮ ਦਫ਼ਤਰ ਅਤੇ ਪੁਰਾਣੀ ਵਰਕਸ਼ਾਪ ਵਾਲੀ ਜਗਾ 'ਤੇ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਇਸ ਤਰਾਂ ਦੀ ਆਸ ਜ਼ਾਹਿਰ ਕੀਤੀ ਜਾ ਰਹੀ ਹੈ ਬੱਸਾਂ ਚਲਾਉਣ ਦਾ ਕੰਮ ਸਤੰਬਰ ਮਹੀਨੇ...
ਜਲੰਧਰ ਦੀ ਧੀ ਨੇ ਅੰਤਰਰਾਸ਼ਟਰੀ ਬੈਡਮਿੰਟਨ ਵਿੱਚ ਰਚਿਆ ਇਤਿਹਾਸ
. . .  about 1 hour ago
ਜਲੰਧਰ, 17 ਮਈ (ਡਾ. ਜਤਿੰਦਰ ਸਾਬੀ)-ਜਲੰਧਰ ਦੀ ਹੋਣਹਾਰ ਬੈਡਮਿੰਟਨ ਖਿਡਾਰਨ ਮਾਨਿਆ ਰੱਲਹਣ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਮਗਾ ਜਿੱਤ ਕੇ ਸ਼ਹਿਰ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ | ਮਾਨਿਆ ਰੱਲਹਣ, ਜੋ ਕਿ ਪ੍ਰਸਿੱਧ ਕਾਰੋਬਾਰੀ ਅਰਸ਼ ਰੱਲਹਣ ਅਤੇ ਨਿਧੀ ਰੱਲਹਣ ਦੀ ਧੀ ਹੈ, ਨੇ ਫਰਾਂਸ ਵਿਖੇ 13 ਤੋਂ 17 ਮਈ 2026 ਤੱਕ ਹੋਏ 'ਸੇਂਟ ਡੈਨਿਸ ਰੀਯੂਨੀਅਨ ਓਪਨ-2026' ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਵਰਗ ਵਿੱਚੋ ਕਾਂਸੀ ਦਾ ਤਮਗਾ ਹਾਸਲ ਕੀਤਾ | ਮਾਨਿਆ ਰੱਲਹਣ ਜਲੰਧਰ ਦੀ ਪਹਿਲੀ ਮਹਿਲਾ ਬੈਡਮਿੰਟਨ ਖਿਡਾਰਨ ਬਣ ਗਈ ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਮਗਾ ਜਿੱਤ ਕੇ ਨਵਾਂ ਇਤਿਹਾਸ...
ਪੰਤ ਦੇ ਹੱਥੋਂ ਖੁੰਝ ਸਕਦੀ ਹੈ ਟੈਸਟ ਦੀ ਉਪ-ਕਪਤਾਨੀ
. . .  about 1 hour ago
ਨਵੀਂ ਦਿੱਲੀ, 17 ਮਈ (ਪੀ.ਟੀ.ਆਈ.)-ਜਦੋਂ ਰਾਸ਼ਟਰੀ ਚੋਣਕਾਰ ਮੰਗਲਵਾਰ ਨੂੰ ਗੁਹਾਟੀ 'ਚ ਅਫਗਾਨਿਸਤਾਨ ਵਿਰੁੱਧ ਲੜੀ ਲਈ ਟੈਸਟ ਤੇ ਇੱਕ ਰੋਜ਼ਾ ਟੀਮ ਦੀ ਚੋਣ ਕਰਨ ਲਈ ਮਿਲਣਗੇ, ਤਾਂ ਭਾਰਤੀ ਟੀਮ ਵਿਚ ਕੋਈ ਹੈਰਾਨੀਜਨਕ ਨਾਂਅ ਹੋਣ ਦੀ ਸੰਭਾਵਨਾ ਨਹੀਂ ਹੈ | ਹਾਲਾਂਕਿ, ਲਾਲ-ਬਾਲ ਫਾਰਮੈਟ 'ਚ ਉਪ-ਕਪਤਾਨ ਵਜੋਂ ਰਿਸ਼ਭ ਪੰਤ ਦੇ ਭਵਿੱਖ ਬਾਰੇ ਗੰਭੀਰ ਚਰਚਾ ਹੋ ਸਕਦੀ ਹੈ | ਇਹ ਸਮਝਿਆ ਜਾਂਦਾ ਹੈ ਕਿ ਿੱਕ ਭਾਵਨਾ ਵਧ ਰਹੀ ਹੈ ਕਿ ਲੀਡਰਸ਼ਿਪ ਦੀ ਭੂਮਿਕਾ 28 ਸਾਲਾ ਸ਼ਾਨਦਾਰ ਵਿਕਟਕੀਪਰ-ਬੱਲੇਬਾਜ਼ ਲਈ ਬਿਲਕੁਲ...
ਟੋਰਾਂਟੋ ਕਰੇਗਾ ਫੀਫਾ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ
. . .  about 1 hour ago
ਸਵਿਤੋਲੀਨਾ ਨੇ ਗੌਫ ਨੂੰ ਹਰਾ ਕੇ ਇਟਾਲੀਅਨ ਓਪਨ ਖ਼ਿਤਾਬ ਜਿੱਤਿਆ
. . .  about 1 hour ago
ਸਾਤਵਿਕ-ਚਿਰਾਗ ਥਾਈਲੈਂਡ ਓਪਨ ਵਿਚ ਉਪ ਜੇਤੂ ਰਹੇ
. . .  about 1 hour ago
ਆਈ.ਪੀ.ਐੱਲ. 2026 : ਦਿੱਲੀ ਕੈਪੀਟਲਜ਼ ਨੇ 5 ਵਿਕਟਾਂ ਨਾਲ ਹਰਾਇਆ ਰਾਜਸਥਾਨ ਰਾਇਲਜ਼ ਨੂੰ
. . .  1 day ago
ਆਈ.ਪੀ.ਐੱਲ. 2026 : ਦਿੱਲੀ ਨੇ ਗਵਾਈ 5ਵੀਂ ਵਿਕਟ,ਡੇਵਿਡ ਮਿਲਰ 9 (6 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ. 2026 : ਦਿੱਲੀ ਨੇ ਗਵਾਈ ਚੌਥੀ ਵਿਕਟ, ਟ੍ਰਿਸਟਨ ਸਟੱਬਸ 4 (6 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐੱਲ. 2026 : 15 ਓਵਰਾਂ ਬਾਅਦ ਦਿੱਲੀ ਦਾ ਸਕੋਰ 142/3
. . .  1 day ago
ਆਈ.ਪੀ.ਐੱਲ. 2026 : ਦਿੱਲੀ ਨੇ ਗਵਾਈ ਤੀਜੀ ਵਿਕਟ, ਕੇ.ਐੱਲ. ਰਾਹੁਲ 56 (42 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹਰ ਕੰਮ 'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

Powered by REFLEX