ਤਾਜ਼ਾ ਖਬਰਾਂ


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਗੁਜਰਾਤ ਦੌਰੇ 'ਤੇ
. . .  about 1 hour ago
ਨਵੀਂ ਦਿੱਲੀ, 2 ਜੁਲਾਈ- 'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਦੌਰੇ 'ਤੇ ਹਨ, ਉਹ 3-4 ਜੁਲਾਈ ਨੂੰ ਅਹਿਮਦਾਬਾਦ 'ਚ ਹੋਣਗੇ। 3 ਜੁਲਾਈ ਨੂੰ ਉਹ ਪਾਰਟੀ ਦੇ ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਾਉਣਗੇ ਅਤੇ 4 ਜੁਲਾਈ ਨੂੰ ਉਹ ਟਾਊਨ ਹਾਲ ਮੀਟਿੰਗ 'ਚ ਸ਼ਾਮਿਲ ਹੋਣਗੇ।
ਮੁਹੰਮਦ ਜ਼ੁਬੈਰ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖ਼ਾਰਿਜ, ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
. . .  1 minute ago
ਨਵੀਂ ਦਿੱਲੀ, 2 ਜੁਲਾਈ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿੱਜੀ ਚੈਨਲ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਮੁਹੰਮਦ ਜ਼ੁਬੈਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਜੀ.ਆਰ.ਪੀ. ਦੇ ਏ.ਆਈ.ਜੀ. ਵਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ
. . .  about 1 hour ago
ਅੰਮ੍ਰਿਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਜੀ.ਆਰ.ਪੀ. ਦੇ ਏ.ਆਈ.ਜੀ. ਅਜੇ ਮਲੂਜਾ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ। ਇਸ ਦੌਰਾਨ ਯਾਤਰੀਆਂ ਦੇ ਸਾਮਾਨ ਨੂੰ ਵੀ ਚੈੱਕ ਕੀਤਾ ਗਿਆ।
ਬਰਗਾੜੀ ਬੇਅਦਬੀ ਮਾਮਲਾ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖ ਆਗੂਆਂ ਨੂੰ ਸੌਂਪੀ ਜਾਂਚ ਰਿਪੋਰਟ
. . .  about 1 hour ago
ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿੱਖ ਆਗੂਆਂ ਨੂੰ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਵਿਦਿਆਲਾ ਦਮਦਮੀ ਟਕਸਾਲ...
 
ਜਬਰ ਜਨਾਹ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦਾ ਭਰਾ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 2 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਨੇ ਅੱਜ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜੁਆਇੰਟ ਪੁਲਿਸ ਕਮਿਸ਼ਨਰ...
ਗਗਨਦੀਪ ਸਿੰਘ ਚੱਢਾ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  about 2 hours ago
ਪਟਿਆਲਾ, 2 ਜੁਲਾਈ (ਅਮਨਦੀਪ ਸਿੰਘ)-ਪਟਿਆਲਾ ਵਿਖੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸਟੇਟ ਸੈਕਟਰੀ ਗਗਨਦੀਪ ਸਿੰਘ ਚੱਢਾ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ...
ਮਣੀਪੁਰ ਜ਼ਮੀਨ ਖਿਸਕਣ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 24
. . .  about 2 hours ago
ਗੁਹਾਟੀ, 2 ਜੁਲਾਈ-ਮਣੀਪੁਰ ਦੇ ਨੋਨੀ ਜ਼ਿਲ੍ਹੇ 'ਚ ਇਕ ਰੇਲਵੇ ਨਿਰਮਾਣ ਸਥਾਨ 'ਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਦਸ ਦੇਈਏ ਕਿ ਤੁਪੁਲ ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਸ੍ਰੀ ਦਰਬਾਰ ਸਾਹਿਬ 'ਤੇ 1955 'ਚ ਕੀਤੇ ਹਮਲੇ ਦੀ ਯਾਦ 'ਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਆਰੰਭ
. . .  about 3 hours ago
ਅੰਮ੍ਰਿਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਉਸ ਵੇਲੇ ਦੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਕਰਵਾਏ ਗਏ ਹਮਲੇ ਦੀ ਯਾਦ 'ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ...
ਦਿੱਲੀ ਪੁਲਿਸ ਨੇ ਮੁਹੰਮਦ ਜ਼ੁਬੈਰ ਦੀ ਨਿਆਇਕ ਹਿਰਾਸਤ ਦੀ ਕੀਤੀ ਮੰਗ
. . .  about 3 hours ago
ਨਵੀਂ ਦਿੱਲੀ, 2 ਜੁਲਾਈ-ਦਿੱਲੀ ਪੁਲਿਸ ਨੇ ਮੁਹੰਮਦ ਜ਼ੁਬੈਰ ਦੀ ਨਿਆਇਕ ਹਿਰਾਸਤ ਦੀ ਕੀਤੀ ਮੰਗ
ਅਮਰੀਕਾ 'ਚ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਫ਼ਸਰਾਂ 'ਤੇ ਚਲਾਈ ਗੋਲੀ, 2 ਦੀ ਮੌਤ 6 ਜ਼ਖ਼ਮੀ
. . .  about 3 hours ago
ਸੈਕਰਾਮੈਂਟੋ, 2 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੈਂਟੁਕੀ ਰਾਜ 'ਚ ਅਦਾਲਤ ਵਲੋਂ ਜਾਰੀ ਵਾਰੰਟਾਂ ਦੀ ਤਾਮੀਲ ਕਰਵਾਉਣ ਗਏ ਪੁਲਿਸ ਅਧਿਕਾਰੀਆਂ 'ਤੇ ਸ਼ੱਕੀ ਦੋਸ਼ੀ ਨੇ ਰਾਈਫ਼ਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਸਿੱਟੇ ਵਜੋਂ 2 ਪੁਲਿਸ ਅਫ਼ਸਰਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖ਼ਮੀ ਹੋ ਗਏ।
ਇਕਬਾਲ ਸਿੰਘ ਲਾਲਪੁਰਾ ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ
. . .  about 4 hours ago
ਸ੍ਰੀ ਚਮਕੌਰ ਸਾਹਿਬ, 2ਜੁਲਾਈ (ਜਗਮੋਹਨ ਸਿੰਘ ਨਾਰੰਗ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੜੀ ਸਾਹਿਬ ਵਿਖੇ ਨਤਮਸਤਕ ਹੋਏ...
ਸੀਵਰੇਜ ਟਰੀਟਮੈਂਟ ਪਲਾਂਟ 'ਚ ਗੈਸ ਲੀਕ, ਇਕ ਮੁਲਾਜ਼ਮ ਦੀ ਵਿਗੜੀ ਸਿਹਤ
. . .  about 4 hours ago
ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ)-ਸਥਾਨਕ ਨਗਰ ਦੇ ਸੀਵਰੇਜ ਟਰੀਟਮੈਂਟ ਪਲਾਂਟ 'ਚ ਬੀਤੀ ਅੱਧੀ ਰਾਤ ਤੋਂ ਬਾਅਦ ਪਾਣੀ ਸਾਫ਼ ਕਰਨ ਵਾਲੀ ਗੈਸ ਲੀਕ ਹੋਣ ਕਾਰਨ ਇਕ ਮੁਲਾਜ਼ਮ ਦੀ ਸਿਹਤ ਵਿਗੜ ਜਾਣ ਦੀ ਖ਼ਬਰ ਸਾਹਮਣੇ...
ਜਬਰ-ਜਨਾਹ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ 'ਚ ਟੈਂਕੀ ਪੀੜਤਾਂ ਦੇ ਦੋ ਦਿਉਰ ਟੈਂਕੀ 'ਤੇ ਚੜੇ
. . .  about 5 hours ago
ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ 3 ਸਾਲਾ ਪਾਕਿਸਤਾਨੀ ਬੱਚਾ, ਬੀ.ਐੱਸ.ਐੱਫ. ਜਵਾਨਾਂ ਨੇ ਪਾਕਿ ਰੇਂਜਰਾਂ ਹਵਾਲੇ ਕੀਤਾ
. . .  about 5 hours ago
ਰਾਤ ਸਮੇਂ ਡੀ.ਜੇ. ਪਾਰਟੀ ਦੌਰਾਨ ਚੱਲੀ ਗੋਲੀ 'ਚ ਇਕ ਨੌਜਵਾਨ ਦੀ ਮੌਤ
. . .  about 5 hours ago
ਭਾਰਤ 'ਚ ਪਿਛਲੇ 24 ਘੰਟਿਆਂ 'ਚ 17,092 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ
. . .  about 5 hours ago
ਜਬਲਪੁਰ ਜਾ ਰਹੀ ਸਪਾਈਸਜੈੱਟ ਦੀ ਫਲਾਈਟ 5000 ਫੁੱਟ ਦੀ ਉਚਾਈ ਤੋਂ ਸੁਰੱਖਿਅਤ ਪਹੁੰਚੀ ਦਿੱਲੀ
. . .  about 6 hours ago
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਸ਼ਰਧਾ ਸਹਿਤ ਮਨਾਇਆ
. . .  about 6 hours ago
ਊਧਵ ਠਾਕਰੇ ਨੇ 'ਪਾਰਟੀ ਵਿਰੋਧੀ ਗਤੀਵਿਧੀਆਂ' ਲਈ ਸ਼ਿਵ ਸੈਨਾ ਤੋਂ ਨਵੇਂ ਬਣੇ ਮੁੱਖ ਮੰਤਰੀ ਸ਼ਿੰਦੇ ਨੂੰ ਕੱਢਿਆ ਬਾਹਰ
. . .  about 6 hours ago
ਹੋਰ ਖ਼ਬਰਾਂ..

Powered by REFLEX