ਤਾਜ਼ਾ ਖਬਰਾਂ


ਬਿਹਾਰ: ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ਼
. . .  4 minutes ago
ਪਟਨਾ, 31 ਜਨਵਰੀ- ਬਿਹਾਰ ਦੇ ਅਰਰਾ ਵਿਖੇ ਸੇਵਾਮੁਕਤ ਪ੍ਰੋਫ਼ੈਸਰ ਜੋੜੇ ਦਾ ਉਨ੍ਹਾਂ ਦੇ ਘਰ ’ਚ ਕਤਲ ਕਰ ਦਿੱਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਰਾਏਦਾਰ ਨੇ ਫ਼ੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਟੀਮ ਪੂਰੀ ਜਾਂਚ ਕਰੇਗੀ। ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਮੌਤ ਕਿਸੇ ਚੀਜ਼...
ਸੋਨੀਆ ਗਾਂਧੀ ਹੋਣਗੇ ਰਾਸ਼ਟਰਪਤੀ ਦੇ ਭਾਸ਼ਣ ਵਿਚ ਸ਼ਾਮਿਲ
. . .  11 minutes ago
ਨਵੀਂ ਦਿੱਲੀ, 31 ਜਨਵਰੀ- ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਵਿਚ ਸ਼ਾਮਿਲ ਹੋਣਗੇ, ਕਿਉਂਕਿ ਪਾਰਟੀ ਦੇ ਕਈ ਸੰਸਦ ਮੈਂਬਰ ਖ਼ਰਾਬ ਮੌਸਮ ਕਾਰਨ ਸ੍ਰੀਨਗਰ...
ਪਾਕਿਸਤਾਨ: ਮਸਜਿਦ ਵਿਚ ਹੋਏ ਆਤਮਘਾਤੀ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 72
. . .  14 minutes ago
ਇਸਲਾਮਾਬਾਦ, 31 ਜਨਵਰੀ- ਪਾਕਿਸਤਾਨ ਦੇ ਪਿਸ਼ਾਵਰ ਵਿਚ ਨਮਾਜ਼ ਦੇ ਸਮੇਂ ਇਕ ਮਸਜਿਦ ਵਿਚ ਹੋਏ ਆਤਮਘਾਤੀ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 72 ਤੱਕ ਪਹੁੰਚ ਗਈ ਹੈ। ਇਸ ’ਚ 150 ਤੋਂ ਜ਼ਿਆਦਾ ਲੋਕ...
‘ਆਪ’ ਤੇ ਬੀ.ਆਰ.ਐਸ ਵਲੋਂ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ
. . .  17 minutes ago
ਨਵੀਂ ਦਿੱਲੀ, 31 ਜਨਵਰੀ- ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਅਤੇ ਆਮ ਆਦਮੀ ਪਾਰਟੀ ਨੇ ਅੱਜ ਸੰਸਦ ਵਿਚ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਬੀ.ਆਰ.ਐਸ. ਸੰਸਦ ਮੈਂਬਰ ਕੇਸ਼ਵ ਰਾਓ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਦੇ ਵਿਰੁੱਧ ਨਹੀਂ ਹਾਂ, ਪਰ ਅਸੀਂ ਜਮਹੂਰੀ ਵਿਰੋਧ ਪ੍ਰਦਰਸ਼ਨਾਂ...
 
ਸੰਯੁਕਤ ਰਾਜ: ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵਲੋਂ ਅਜੀਤ ਡੋਵਾਲ ਦਾ ਵਿਸ਼ੇਸ਼ ਸਵਾਗਤ
. . .  23 minutes ago
ਵਾਸ਼ਿੰਗਟਨ, 31 ਜਨਵਰੀ- ਆਪਣੇ ਅਮਰੀਕ ਦੌਰੇ ’ਤੇ ਗਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਾਨ, ਅਮਰੀਕਾ ਦੀ ਵਣਜ ਸਕੱਤਰ ਜੀਨਾ ਰੇਮੋਂਡੋ ਅਤੇ ਦੋਵਾਂ ਦੇਸ਼ਾਂ ਦੇ ਸੀ.ਈ.ਓਜ਼. ਅਤੇ ਪ੍ਰਮੁੱਖ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਨਾਲ ਸੰਯੁਕਤ ਰਾਜ ਵਿਚ ਭਾਰਤ ਦੇ...
ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਨੇ ਐਨ.ਐਸ.ਏ. ਅਜੀਤ ਡੋਵਾਲ ਨਾਲ ਕੀਤੀ ਮੁਲਾਕਾਤ
. . .  46 minutes ago
ਵਾਸ਼ਿੰਗਟਨ, 31 ਜਨਵਰੀ- ਵਾਸ਼ਿੰਗਟਨ, ਡੀ.ਸੀ. ਵਿਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਨੇ ਅੱਜ ਐਨ.ਐਸ.ਏ. ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਚ ਭਾਰਤ-ਅਮਰੀਕਾ...
ਅਮਰੀਕਾ ਵਿਚ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਖ਼ਤਮ ਕਰਨ ਦੀ ਤਿਆਰੀ ਸ਼ੁਰੂ
. . .  52 minutes ago
ਵਾਸ਼ਿੰਗਟਨ, 31 ਜਨਵਰੀ- ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਦੇਸ਼ ਵਿਚ ਪਿਛਲੇ ਤਿੰਨ ਸਾਲ ਤੋਂ ਲਾਗੂ ਕੋਵਿਡ ਪਬਲਿਕ ਹੈਲਥ ਐਮਰਜੈਂਸੀ ਅਤੇ ਰਾਸ਼ਟਰੀ ਐਮਰਜੈਂਸੀ ਨੂੰ ਖ਼ਤਮ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕੀ ਸਰਕਾਰ ਨੇ ਐਲਾਨ ਕੀਤਾ ਹੈ ਕਿ 11 ਮਈ ਤੋਂ ਦੇਸ਼ ਵਿਚ ਇਹ ਦੋਵੇਂ ਐਮਰਜੈਂਸੀ ਖ਼ਤਮ ਕਰ ਦਿੱਤੀ ਜਾਵੇਗੀ। ਜਨਵਰੀ...
ਅਬੂ ਧਾਬੀ ਤੋਂ ਮੁੰਬਈ ਆ ਰਹੀ ਫ਼ਲਾਈਟ ਵਿਚ ਮਹਿਲਾ ਨੇ ਉਤਾਰੇ ਕੱਪੜੇ
. . .  59 minutes ago
ਮਹਾਰਾਸ਼ਟਰ, 31 ਜਨਵਰੀ- ਹੁਣ ਅਬੂ ਧਾਬੀ ਤੋਂ ਮੁੰਬਈ ਆ ਰਹੀ ਵਿਸਤਾਰਾ ਏਅਰਲਾਈਨ ਦੀ ਫ਼ਲਾਈਟ (ਯੂ.ਕੇ.-256) ਵਿਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਇਕ ਇਤਾਲਵੀ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਫ਼ਲਾਈਟ ’ਚ ਇੱਧਰ-ਉੱਧਰ ਘੁੰਮਣ ਲੱਗੀ। ਰੋਕੇ ਜਾਣ ’ਤੇ ਮਹਿਲਾ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ...
ਕਾਂਗਰਸ ਪ੍ਰਧਾਨ ਤੇ ਹੋਰ ਕਾਂਗਰਸੀ ਸੰਸਦ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ਵਿਚ ਸ਼ਾਮਿਲ ਨਹੀਂ ਸਕਣਗੇ- ਜੈ ਰਾਮ ਰਮੇਸ਼
. . .  about 1 hour ago
ਸ੍ਰੀਨਗਰ, 31 ਜਨਵਰੀ- ਕਾਂਗਰਸ ਦੇ ਜੈ ਰਾਮ ਰਮੇਸ਼ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਜਿਸ ਕਾਰਨ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਸਵੇਰੇ 11 ਵਜੇ ਸੰਸਦ...
ਹਰਿਆਣਾ ਸਰਕਾਰ ਨੇ ਵੋਕੇਸ਼ਨਲ ਅਧਿਆਪਕਾਂ ਦੇ ਮਾਣਭੱਤੇ ਵਿਚ ਕੀਤਾ 5% ਦਾ ਵਾਧਾ
. . .  about 1 hour ago
ਚੰਡੀਗੜ੍ਹ, 31 ਜਨਵਰੀ- ਹਰਿਆਣਾ ਸਰਕਾਰ ਨੇ ਵੋਕੇਸ਼ਨਲ ਅਧਿਆਪਕਾਂ ਦੇ ਮਾਣਭੱਤੇ ਵਿਚ 5% ਦਾ ਵਾਧਾ ਕੀਤਾ ਹੈ
ਮਹਾਰਾਸ਼ਟਰ: ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ
. . .  about 1 hour ago
ਮਹਾਰਾਸ਼ਟਰ, 31 ਜਨਵਰੀ- ਪਾਲਘਰ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁੰਬਈ-ਅਹਿਮਦਾਬਾਦ ਹਾਈਵੇਅ ’ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਪਾਲਘਰ ਜ਼ਿਲ੍ਹੇ ਦੇ ਦਾਹਾਨੂ ਇਲਾਕੇ ’ਚ ਹਾਈਵੇਅ...
ਆਰਮੀ ਗਰਾਊਂਡ ਵਿਚੋਂ ਮਿਲਿਆ ਪਿਸਟਲ ਤੇ ਖ਼ਾਲੀ ਮੈਗਜ਼ੀਨ
. . .  about 1 hour ago
ਅਜਨਾਲਾ, 31 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਸਥਿਤ ਆਰਮੀ ਦੀ ਗਰਾਊਂਡ ਵਿਚੋਂ ਇਕ ਪਿਸਟਲ ਅਤੇ‌ ਖ਼ਾਲੀ ਮੈਗਜ਼ੀਨ ਮਿਲਿਆ ਹੈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਅਜਨਾਲਾ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ...
ਪਾਰਕਿੰਗ ’ਚ ਖੜ੍ਹੀ ਕਾਰ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ ਕਈ ਉਡਾਣਾਂ ਪ੍ਰਭਾਵਿਤ
. . .  about 1 hour ago
2023 ਵਿਚ ਭਾਰਤ ਦੀ ਵਿਕਾਸ ਦੀ ਦਰ ਰਹੇਗੀ 6.1 ਫ਼ੀਸਦੀ-ਆਈ.ਐਮ.ਐਫ਼
. . .  about 1 hour ago
⭐ਮਾਣਕ-ਮੋਤੀ⭐
. . .  about 2 hours ago
ਪਾਕਿਸਤਾਨ : ਪੇਸ਼ਾਵਰ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 61 ਹੋਈ
. . .  1 day ago
ਯੂਏਈ ਦੇ ਉਪ ਰਾਸ਼ਟਰਪਤੀ ਰਾਸ਼ਿਦ ਅਲ ਮਕਤੂਮ ਨੇ ਅਲ ਮਿਨਹਾਦ ਜ਼ਿਲ੍ਹੇ ਦਾ ਨਾਂਅ ਬਦਲ ਕੇ ਹਿੰਦ ਸ਼ਹਿਰ ਰੱਖਿਆ
. . .  1 day ago
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਇੰਦੌਰ ਵਿਖੇ ਸਿੰਧੀ ਸਮਾਜ ਦੇ ਆਗੂਆਂ, ਸਥਾਨਕ ਸਿੱਖਾਂ ਤੇ ਸਿੰਧੀ ਸੰਗਤਾਂ ਨਾਲ ਕੀਤੀ ਮੁਲਾਕਾਤ
. . .  1 day ago
ਬਿਹਾਰ : ਜੇ.ਡੀ.ਯੂ. ਨੇਤਾ ਉਪੇਂਦਰ ਕੁਸ਼ਵਾਹਾ ਦੇ ਕਾਫਲੇ 'ਤੇ ਹਮਲਾ, ਆਰਾ 'ਚ ਪਥਰਾਅ
. . .  1 day ago
ਹੋਰ ਖ਼ਬਰਾਂ..

Powered by REFLEX