ਤਾਜ਼ਾ ਖਬਰਾਂ


ਜੋਨ ਟਿੱਬਾ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਆਪ ਆਗੂ ਗੁਰਵਿੰਦਰ ਕੌਰ ਨੇ ਬੂਥਾਂ 'ਤੇ ਜਾ ਵਰਕਰਾਂ ਦਾ ਹੌਂਸਲਾ ਵਧਾਇਆ
. . .  1 minute ago
ਸੁਲਤਾਨਪੁਰ ਲੋਧੀ,14 ਦਸੰਬਰ (ਥਿੰਦ) ਹਲਕਾ ਸੁਲਤਾਨਪੁਰ ਵਿੱਚ ਪੈਂਦੇ ਜ਼ਿਲਾ ਪਰਿਸ਼ਦ ਜ਼ੋਨ ਟਿੱਬਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਾਬਕਾ ਸਰਪੰਚ ਗੁਰਵਿੰਦਰ ਕੌਰ ਨੇ ਸਵੇਰ ਤੋਂ ਹੀ ਆਪਣੀ ਟੀਮ ਨਾਲ ਬੂਥਾਂ ਤੇ ਜਾ ਕੇ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਮੇਵਾ ਸਿੰਘ ਵਾਲਾ,ਸਵਾਲ, ਜੱਟਾਂ ਦੀ ਸਰਾਂ, ਬਿਧੀਪੁਰ, ਅਮਰਕੋਟ, ਟਿੱਬਾ,ਜਾਂਗਲਾ, ਸੈਦਪੁਰ, ਠੱਟਾ ਨਵਾਂ ਆਦਿ ਪਿੰਡਾਂ ਵਿੱਚ ਪਾਰਟੀ ਵਰਕਰਾਂ ਵੱਲੋਂ ਲਾਏ ਬੂਥਾਂ...
ਗੁਰੂ ਹਰਸਹਾਏ : ਡੀਐਸਪੀ ਰਾਜਬੀਰ ਸਿੰਘ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ
. . .  4 minutes ago
ਗੁਰੂ ਹਰਸਹਾਏ (ਫ਼ਿਰੋਜ਼ਪੁਰ) 14 ਦਿਸੰਬਰ (ਕਪਿਲ ਕੰਧਾਰੀ) ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਸੁਚੱਜੇ ਅਤੇ ਸ਼ਾਂਤੀਪੂਰਵਕ ਢੰਗ ਦੇ ਨਾਲ ਮੁਕੰਮਲ ਕਰਵਾਉਣ...
ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਨਿਭਾਈ ਧਾਰਮਿਕ ਸੇਵਾ
. . .  8 minutes ago
ਤਲਵੰਡੀ ਸਾਬੋ/ ਸੀਂਗੋ ਮੰਡੀ (ਬਠਿੰਡਾ), 14 ਦਸੰਬਰ (ਲਕਵਿੰਦਰ ਸ਼ਰਮਾ/ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਤੋਂ ਸ਼ਾਮਿਲ ਹੋਣ ਲਈ ਬਰਖਾਸਤ ਕੀਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਈ ਗਈ ਧਾਰਮਿਕ....
ਪਿੰਡ ਰਾਏਸਰ ਪਟਿਆਲਾ ਬੂਥ ਨੰਬਰ 20 ਉਪਰ ਮੁੜ 16 ਦਸੰਬਰ ਨੂੰ ਚੋਣ ਦਾ ਐਲਾਨ
. . .  13 minutes ago
ਮਹਿਲ ਕਲਾਂ,14 ਦਸੰਬਰ (ਅਵਤਾਰ ਸਿੰਘ ਅਣਖੀ)- ਪਿੰਡ ਰਾਏਸਰ ਪਟਿਆਲਾ ਵਿਖੇ ਜ਼ੋਨ ਚੰਨਣਵਾਲ ਬਲਾਕ ਸੰਮਤੀ ਬੂਥ ਨੰਬਰ 20 ਉੱਪਰ ਬੈਲਟ ਪੇਪਰਾਂ ‘ਚ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ‘ਤੱਕੜੀ’ ਦਰਜ ਨਾ ਹੋਣ ਦਾ ਇਤਰਾਜ ਹੋਣ ਕਰਕੇ ਵੋਟਿੰਗ ਰੋਕ ਦੇਣ ਦਾ ਮਾਮਲਾ ਸਾਹਮਣੇ ਆਇਆ। ਅਕਾਲੀ ਆਗੂ ਸਰਪੰਚ ਬਚਿੱਤਰ ਸਿੰਘ ਰਾਏਸਰ ਨੇ ਗੰਭੀਰ ਦੋਸ਼ ਲਗਾਉਂਦਿਆਂ ...
 
92 ਸਾਲਾ ਮਾਤਾ ਨੇ ਪਾਈ ਵੋਟ
. . .  15 minutes ago
ਤਪਾ ਮੰਡੀ (ਬਰਨਾਲਾ), 14 ਦਸੰਬਰ (ਪ੍ਰਵੀਨ ਗਰਗ) - ਪਿੰਡ ਤਾਜੋਕੇ ਜ਼ਿਲ੍ਹਾ ਪ੍ਰੀਸ਼ਦ ਚੋਣ ਨੂੰ ਲੈ ਕੇ ਬੂਥ 88 ਨੰਬਰ 'ਤੇ 92 ਸਾਲਾ ਮਾਤਾ ਜਸਮੇਲ ਕੌਰ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦਾ...
ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ
. . .  22 minutes ago
ਹੁਸ਼ਿਆਰਪੁਰ, 14 ਦਸੰਬਰ (ਬਲਜਿੰਦਰ ਪਾਲ ਸਿੰਘ) - ਜ਼ਿਲਾ ਪ੍ਰੀਸ਼ਦ ਅਤੇ ਬਾਲਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ ਹੋਈ...
ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 24.7 ਪ੍ਰਤੀਸ਼ਤ ਵੋਟਿੰਗ
. . .  25 minutes ago
ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 24.7 ਪ੍ਰਤੀਸ਼ਤ ਵੋਟਿੰਗ
ਕਪੂਰਥਲਾ ਜ਼ਿਲ੍ਹੇ 'ਚ ਦੁਪਹਿਰ 2 ਵਜੇ ਤੱਕ 30.01 ਪ੍ਰਤੀਸ਼ਤ ਪੋਲਿੰਗ ਹੋਈ
. . .  26 minutes ago
ਕਪੂਰਥਲਾ, 14 ਦਸੰਬਰ (ਅਮਰਜੀਤ ਕੋਮਲ)-ਕਪੂਰਥਲਾ ਜ਼ਿਲ੍ਹੇ ਵਿੱਚ ਵੋਟਾਂ ਪੈਣ ਦਾ ਕੰਮ ਧੀਮੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ ਤੱਕ 30.01 ਪ੍ਰਤੀਸ਼ਤ ਜ਼ਿਲ੍ਹੇ 'ਚ ਵੋਟਾਂ ਪੋਲ ਹੋਈਆਂ ਹਨ। ਵੱਖ-ਵੱਖ ਰਿਟਰਨਿੰਗ ਅਫਸਰ ਵੱਲੋਂ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਗਵਾਲ ਵਿਚ ਪਾਈ ਆਪਣੀ ਵੋਟ
. . .  22 minutes ago
ਸੰਗਰੂਰ, 14 ਦਸੰਬਰ (ਧੀਰਜ ਪਸੌਰੀਆ)- ਪੰਜਾਬ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ...
2 ਵਜੇ ਤਕ ਬਲਾਕ ਸੰਮਤੀ ਹਰਸਾ ਛੀਨਾ ਵਿਚ 25% ਅਤੇ ਚੋਗਾਵਾਂ ਵਿਚ 22% ਪੋਲਿੰਗ
. . .  32 minutes ago
ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਕੜਿਆਲ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਬਲਾਕ ਸੰਮਤੀ ਚੋਗਾਵਾਂ ਅਤੇ ਬਲਾਕ ਸੰਮਤੀ ਹਰਸਾ ਛੀਨਾ ਦੇ ਵੱਖ ਵੱਖ ਜੋਨਾਂ ਵਿਚ ਚੱਲ ਰਹੀ ਵੋਟਿੰਗ ਦੌਰਾਨ ਦੁਪਹਿਰ...
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਗੋਰਸੀਆਂ ਕਾਦਰਬਖ਼ਸ ਵਿਖੇ ਪਰਿਵਾਰ ਸਮੇਤ ਪਾਈ ਵੋਟ
. . .  32 minutes ago
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਗੋਰਸੀਆਂ ਕਾਦਰਬਖ਼ਸ ਵਿਖੇ ਪਰਿਵਾਰ ਸਮੇਤ ਪਾਈ ਵੋਟ
ਸ੍ਰੀ ਚਮਕੌਰ ਸਾਹਿਬ ਬਲਾਕ ਦੇ ਖੇੜੀਸਲਾਬਤ ਪੁਰ ਜੋਨ ਦੇ ਭੱਕੂਮਾਜਰਾ ਪਿੰਡ ਦੀਆ ਦਰਜਨਾਂ ਵੋਟਾ ਕੱਟੀਆਂ
. . .  38 minutes ago
ਸ੍ਰੀ ਚਮਕੌਰ ਸਾਹਿਬ,14 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਖੇੜੀ ਸਲਾਬਤ ਪੁਰ ਜੋਂ ਦੇ ਪਿੰਡ ਭੱਕੂਮਾਜਰਾ ਵਿਖੇ ਦਰਜਨਾਂ ਵੋਟਾ ਨਾ ਮਿਲਣ ਕਰਕੇ ਵੋਟਰਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ,ਇਨ੍ਹਾਂ ਵੋਟਰਾਂ ਨੇ ਕਿਹਾ ਕਿ...
ਜ਼ਿਲਾ ਪ੍ਰਧਾਨ ਅਜੇ ਮੰਗੂਪੁਰ ਨੇ ਵੋਟ ਪਾਈ
. . .  40 minutes ago
ਕਾਂਗਰਸ ਪਾਰਟੀ ਵਿਚ ਹਰ ਕਿਸੇ ਲਈ ਖੁੱਲ੍ਹੇ ਹਨ ਦਰਵਾਜ਼ੇ- ਰਾਜਾ ਵੜਿੰਗ
. . .  41 minutes ago
ਸੁਨਾਮ ਊਧਮ ਸਿੰਘ ਵਾਲਾ : ਡੀਐਸਪੀ ਹਰਵਿੰਦਰ ਸਿੰਘ ਖਹਿਰਾ ਵਲੋਂ ਪੋਲਿੰਗ ਬੂਥਾਂ ਦਾ ਦੌਰਾ, ਜ਼ੋਨ ਲੋਪੋਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਪਾਈ ਵੋਟ
. . .  40 minutes ago
3 ਵਜੇ ਤੱਕ ਮਸਾਂ ਪੋਲ ਹੋਈ 30 ਪ੍ਰਤੀਸ਼ਤ ਵੋਟ
. . .  42 minutes ago
ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ
. . .  43 minutes ago
102 ਸਾਲਾ ਮਾਤਾ ਗੁਰਨਾਮ ਕੌਰ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਕੀਤਾ ਇਸਤੇਮਾਲ
. . .  47 minutes ago
ਡੇਰਾ ਬਾਬਾ ਨਾਨਕ ਚ 2 ਵਜੇ ਤੱਕ 28 ਫ਼ੀਸਦੀ ਅਤੇ ਤਰਨਤਾਰਨ ਜ਼ਿਲ੍ਹੇ ਵਿਚ 27 ਫ਼ੀਸਦੀ ਪੋਲਿੰਗ
. . .  48 minutes ago
ਪੋਜੇਵਾਲ ਵੋਟਰਾਂ ਚ ਭਾਰੀ ਉਤਸ਼ਾਹ-ਅਸ਼ੋਕ ਨਾਨੋਵਾਲ
. . .  50 minutes ago
ਹੋਰ ਖ਼ਬਰਾਂ..

Powered by REFLEX