ਤਾਜ਼ਾ ਖਬਰਾਂ


ਸ਼ਾਂਤੀ ਪੂਰਵਿਕ ਨੇਪਰੇ ਚੜੀ ਬਲਾਕ ਨਡਾਲਾ ਦੀ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਪ੍ਰਕਿਰਿਆ
. . .  0 minutes ago
ਭੁਲੱਥ (ਕਪੂਰਥਲਾ), 14 ਦਸੰਬਰ (ਮਨਜੀਤ ਸਿੰਘ ਰਤਨ)-ਹਲਕਾ ਭੁਲੱਥ ਦੇ ਬਲਾਕ ਨਡਾਲਾ ਦੇ ਪਿੰਡਾਂ ਵਿੱਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਚਲਦਿਆਂ ਚੋਣ ਪ੍ਰਕਿਰਿਆ ਬਹੁਤ ਹੀ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜੀ। ਭਲੱਥ ਦੇ ਆਸ ਪਾਸ ਦੇ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਜੋ ਕਿ ਸ਼ਾਮ 4 ਵਜੇ ਸਮਾਪਤ ਹੋਇਆ। ਸਵੇਰ ਤੋਂ ਹੀ ਲੋਕ...
ਰਾਜਾਸਾਂਸੀ ਦੇ ਨੇੜਲੇ ਖੇਤਰ ਚ ਅਮਨ ਅਮਾਨ ਨਾਲ ਰਹੀਆਂ ਵੋਟਾਂ
. . .  2 minutes ago
ਰਾਜਾਸਾਂਸੀ, 14 ਦਸੰਬਰ (ਹਰਦੀਪ ਸਿੰਘ ਖੀਵਾ) ਰਾਜਾਸਾਂਸੀ ਦੇ ਨੇੜਲੇ ਖੇਤਰ ਬਲਾਕ ਹਰਸ਼ਾ ਤੇ ਬਲਾਕ ਵੇਰਕਾ ਦੇ ਪਿੰਡਾਂ ਚ ਅਮਨ ਅਮਾਨ ਨਾਲ ਵੋਟਾਂ ਨੇਪਰੇ ਚੜੀਆਂ। ਵੱਖ ਵੱਖ ਪਿੰਡਾਂ ਚ ਵਡਾਲਾ, ਸੈਦਪੁਰ, ਤੋਲਾਨੰਗਲ, ਝੰਜੋਟੀ, ਅਦਲੀਵਾਲਾ, ਰਾਣੇਵਾਲੀ, ਲਦੇਹ, ਬੂਆਨੰਗਲੀ, ਮੁਗਲਾਣੀ ਕੋਟ, ਤੇ ਬਲਾਕ ਵੇਰਕਾ ਦੇ ਲੁਹਾਰਕਾ ਕਲਾਂ ਤੇ ਖੁਰਦ, ਮੁਰਾਦਪੁਰ...
ਅਪਾਹਜ ਵਿਅਕਤੀ ਨੇ ਪਾਈ ਵੋਟ
. . .  4 minutes ago
ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਵੋਟਰਾਂ ਦਾ ਵੋਟ ਪਾਉਣ ਸਬੰਧੀ ਆਪੋ ਆਪਣਾ ਸੁਭਾਅ ਹੁੰਦਾ ਹੈ ਭਟੀਆਂ ਅਧੀਨ ਆਉਂਦੇ ਦਿਲਜੀਤ ਪਬਲਿਕ ਸਕੂਲ ਵਿਖੇ ਇਕ ਅਪਾਹਜ ਵੀਰ ਵਲਾਇਤੀ ਸਿੰਘ ਜੋ ਪਿਛਲੇ 40 ਸਾਲਾਂ ਤੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਆ ਰਿਹਾ ਹੈ ਅੱਜ ਵੀ ਉਹਨਾਂ ਦੇ ਬੇਟਾ ਸੇਠੀ ਉਹਨਾਂ ਨੂੰ ਸਕੂਲ ਵਿਚ ਬੋਰਡ ਪਾਉਣ ਲਈ ...
ਹਲਕਾ ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੂਥਾਂ ਦਾ ਦੌਰਾ ਕਰਕੇ ਵਰਕਰਾਂ ਦਾ ਹੌਂਸਲਾ ਅਫਜ਼ਾਈ ਕੀਤੀ
. . .  15 minutes ago
ਸੁਲਤਾਨਪੁਰ ਲੋਧੀ,14 ਦਸੰਬਰ (ਥਿੰਦ) ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਹੌਂਸਲਾ ਵਧਾਇਆ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ...
 
ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਨੂੰ ਚੁਣਿਆ ਗਿਆ ਭਾਜਪਾ ਯੂ.ਪੀ. ਦਾ ਪ੍ਰਧਾਨ
. . .  18 minutes ago
ਲਖਨਊ, 14 ਦਸੰਬਰ - ਕੇਂਦਰੀ ਰਾਜ ਮੰਤਰੀ ਪੰਕਜ ਚੌਧਰੀ ਨੂੰ ਭਾਰਤੀ ਜਨਤਾ ਪਾਰਟੀ ਦਾ ਉੱਤਰ ਪ੍ਰਦੇਸ਼ ਸੂਬਾ ਪ੍ਰਧਾਨ ਚੁਣਿਆ ਗਿਆ। ਕੇਂਦਰੀ ਮੰਤਰੀ ਪਿਊਸ਼ ਗੋਇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ...
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਦਾ ਉਤਸ਼ਾਹ
. . .  26 minutes ago
ਲਾਡੋਵਾਲ, 14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਜੋਨ ਭੱਟੀਆਂ ਅਤੇ ਜੋਨ ਲਾਡੋਵਾਲ, ਜੋਨ ਕੁਤਬੇਵਾਲ ਗੁਜਰਾਂ ਵਿਖੇ ਵੋਟਰਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਥੇ ਹਰੇਕ ਪਾਰਟੀ ਦੇ ਬੂਥ ਤੇ ਲੋਕ ਵੋਟਰ ਪਰਚੀਆਂ ਕਟਵਾ ਰਹੇ ਸਨ l ਬੇਸ਼ੱਕ ਬੂਥ ਨੇੜੇ ਨੇੜੇ ਲਗਾਏ ਗਏ ਸਨ, ਪਰ ਬੂਥਾਂ ਤੇ ਕੰਮ ਕਰਨ ਵਾਲਿਆਂ ਅੰਦਰ ਕਿਸੇ...
105 ਸਾਲਾ ਬਾਪੂ ਲਾਭ ਸਿੰਘ ਮੌੜ ਨੇ ਪਾਈ ਵੋਟ
. . .  27 minutes ago
ਲੌਂਗੋਵਾਲ (ਸੰਗਰੂਰ), 14 ਦਸੰਬਰ (ਸ. ਸ.ਖੰਨਾ,ਵਿਨੋਦ) - ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਿੰਡ ਦੁਲਟਾਂਵਾਲਾ ਬੂਥ ਨੰਬਰ 59 ਵਿਖੇ ਪੰਚ ਹਰਬੰਸ ਸਿੰਘ ਮੌੜ ਦੇ ਦਾਦਾ ਬਾਪੂ ਲਾਭ ਸਿੰਘ ਮੌੜ ਨੇ 105 ਸਾਲ ਉਮਰ...
ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਪਿੰਡ ਕਾਜੀਕੋਟ ਵਿਖੇ ਅਕਾਲੀ ਅਤੇ ‘ਆਪ’ ਸਮੱਰਥਕਾਂ ਵਿਚਕਾਰ ਚੱਲੇ ਇੱਟਾਂ ਰੋੜੇ ਅਤੇ ਗੋਲੀਆਂ
. . .  28 minutes ago
ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਾਜੀਕੋਟ ਵਿਖੇ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਬੂਥ ਲਗਾਉਣ ਸੰਬੰਧੀ ਅਕਾਲੀ ਦਲ ਅਤੇ ‘ਆਪ’ ਪਾਰਟੀ...
ਨਾਭਾ ਹਲਕੇ ਦੇ ਪਿੰਡਾਂ ਵਿੱਚ ਸੰਮਤੀ ਚੋਣਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ
. . .  29 minutes ago
ਨਾਭਾ,14 ਦਸੰਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਹੋ ਰਹੀਆਂ ਜ਼ਿਲ੍ਹਾਂ ਪ੍ਰਸਿੱਧ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇ ਨਜ਼ਰ ਅੱਜ ਨਾਭਾ ਹਲਕੇ ਦੇ ਪਿੰਡਾਂ ਵਿੱਚ ਵੀ ਵੋਟਾਂ ਪੈ ਰਹੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਡੀਐਸਪੀ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਹਲਕੇ ਦੇ ਪਿੰਡਾਂ ਵਿੱਚ ਗਸਤ ਕਰ ਰਹੇ ਹਨ। ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰੇ। ਪੱਤਰਕਾਰਾਂ...
ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਹਰਪਾਲ ਸਿੰਘ ਨਹਿਲ ਨੇ ਪਾਈ ਵੋਟ
. . .  30 minutes ago
ਸੁਨਾਮ ਊਧਮ ਸਿੰਘ ਵਾਲਾ,14 ਦਸੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਬਲਾਕ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਲਖਮੀਰਵਾਲਾ ਦੇ ਜ਼ੋਨ ਨੰਬਰ-3 ਜਨਰਲ ਲਈ ਪੰਚਾਇਤ ਸੰਮਤੀ...
ਆਪਣੇ ਜੱਦੀ ਪਿੰਡ ਬੜਵਾ ਵਿਖੇ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਾਈ ਵੋਟ
. . .  34 minutes ago
ਆਪਣੇ ਜੱਦੀ ਪਿੰਡ ਬੜਵਾ ਵਿਖੇ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਾਈ ਵੋਟ
ਮੈਸੀ ਦੇ ਭਾਰਤ ਦੌਰੇ ਦਾ ਮੁੱਖ ਪ੍ਰਬੰਧਕ ਅਦਾਲਤ ਵਿਚ ਪੇਸ਼, ਭੇਜਿਆ ਗਿਆ ਰਿਮਾਂਡ ’ਤੇ
. . .  35 minutes ago
ਕੋਲਕਾਤਾ, 14 ਦਸੰਬਰ- ਫੁੱਟਬਾਲ ਦੇ ਦਿੱਗਜ ਲਿਓਨੇਲ ਮੈਸੀ ਦੇ ਜੀ.ਓ.ਏ.ਟੀ. ਇੰਡੀਆ ਟੂਰ 2025 ਦੇ ਪ੍ਰਮੋਟਰ ਅਤੇ ਮੁੱਖ ਪ੍ਰਬੰਧਕ ਸ਼ਤਦਰੁ ਦੱਤਾ ਨੂੰ ਕੋਲਕਾਤਾ ਦੀ ਵਿਧਾਨਨਗਰ ਅਦਾਲਤ ਵਿਚ...
ਜੋਨ ਟਿੱਬਾ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਆਪ ਆਗੂ ਗੁਰਵਿੰਦਰ ਕੌਰ ਨੇ ਬੂਥਾਂ 'ਤੇ ਜਾ ਵਰਕਰਾਂ ਦਾ ਹੌਂਸਲਾ ਵਧਾਇਆ
. . .  39 minutes ago
ਗੁਰੂ ਹਰਸਹਾਏ : ਡੀਐਸਪੀ ਰਾਜਬੀਰ ਸਿੰਘ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ
. . .  42 minutes ago
ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ’ਚ ਨਿਭਾਈ ਧਾਰਮਿਕ ਸੇਵਾ
. . .  46 minutes ago
ਪਿੰਡ ਰਾਏਸਰ ਪਟਿਆਲਾ ਬੂਥ ਨੰਬਰ 20 ਉਪਰ ਮੁੜ 16 ਦਸੰਬਰ ਨੂੰ ਚੋਣ ਦਾ ਐਲਾਨ
. . .  51 minutes ago
92 ਸਾਲਾ ਮਾਤਾ ਨੇ ਪਾਈ ਵੋਟ
. . .  53 minutes ago
ਹੁਸ਼ਿਆਰਪੁਰ ਜ਼ਿਲ੍ਹੇ ਵਿਚ 3 ਵਜੇ 34.6 ਫ਼ੀਸਦੀ ਵੋਟਿੰਗ
. . .  about 1 hour ago
ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 24.7 ਪ੍ਰਤੀਸ਼ਤ ਵੋਟਿੰਗ
. . .  about 1 hour ago
ਕਪੂਰਥਲਾ ਜ਼ਿਲ੍ਹੇ 'ਚ ਦੁਪਹਿਰ 2 ਵਜੇ ਤੱਕ 30.01 ਪ੍ਰਤੀਸ਼ਤ ਪੋਲਿੰਗ ਹੋਈ
. . .  about 1 hour ago
ਹੋਰ ਖ਼ਬਰਾਂ..

Powered by REFLEX